ਪੰਜਾਬ ਭਰ ‘ਚ 100 ਦੇ ਕਰੀਬ ਬੀਪੀਈਓ ਦੀਆਂ ਪੋਸਟਾਂ ਖਾਲੀ
BPEO ਦੀਆਂ ਪ੍ਰਮੋਸ਼ਨਾਂ ਦਾ “ਕੋਟਾ” ਵਧਾਇਆ ਜਾਵੇ ਅਤੇ ਖਾਲੀ ਪੋਸਟਾਂ ਭਰੀਆਂ ਜਾਣ- ਲਾਹੌਰੀਆ
ਪੰਜਾਬ ਨੈੱਟਵਰਕ, ਚੰਡੀਗੜ੍ਹ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਦੇ ਸਭ ਜਿਲਿ੍ਆਂ ਵਿਚ ਅਨੇਕਾਂ ਬਲਾਕ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾ ਤੋ ਸਖ਼ਣੇ ਹਨ।
ਲਾਹੌਰੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਿਰਫ 17 ਹੀ ਬੀਪੀਈਓਜ ਦੀਆਂ ਪ੍ਰਮੋਸ਼ਨਾਂ ਕੀਤੀਆਂ ਹਨ। ਉਹਨਾਂ ਦੱਸਿਆਂ ਕਿ ਸੂਬੇ ਵਿੱਚ 100 ਦੇ ਕਰੀਬ ਬੀਪੀਈਓ ਦੀਆਂ ਪੋਸਟਾਂ ਖਾਲੀ ਹਨ। ਵਿਭਾਗ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ 50 ਪੋਸਟਾਂ ਭਰੇ ਤਾਂ ਜੋ ਰਿਟਾਇਰਮੈਂਟ ਤੇ ਬੈਠੇ ਸੀਐਚਟੀ ਦੀ ਬੀਪੀਓ ਦੀ ਪ੍ਰਮੋਸ਼ਨ ਦੀ ਵਾਰੀ ਆ ਸਕੇ।
ਲਾਹੌਰੀਆ ਨੇ ਦੱਸਿਆ ਕਿ ਕਈ ਬੀਪੀਈਓਜ ਨੂੰ ਸਿੱਖਿਆਂ ਵਿਭਾਗ ਨੇ ਇੱਕ ਤੋ ਵੱਧ ਬਲਾਕਾਂ ਦਾ ਚਾਰਜ ਦਿੱਤਾ ਗਿਆ ਹੈ ਤੇ ਕਈ ਬੀਪੀਈਓਜ ਕੋਲ ਦੋ-ਦੋ / ਤਿੰਨ-ਤਿੰਨ ਬਲਾਕਾਂ ਦਾ ਚਾਰਜ ਹੈ।
ਲਹੌਰੀਆ ਨੇ ਦੱਸਿਆ ਕਿ ਜਿਸ ਨਾਲ ਅਧਿਆਪਕਾਂ ਦੇ ਨਾਲ-ਨਾਲ ਬੀਪੀਈਓਜ ਸਾਹਿਬਾਨ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ।
ਉਹਨਾਂ ਪੰਜਾਬ ਸਰਕਾਰ ਤੇ ਸਿੱਖਿਆਂ ਵਿਭਾਗ ਤੋ ਪੁਰਜੋਰ ਮੰਗ ਕੀਤੀ ਹੈ ਕਿ ਬੀਪੀਓ ਦੀਆਂ ਪ੍ਰਮੋਸ਼ਨਾਂ ਦਾ ਕੋਟਾ ਵਧਾਇਆ ਜਾਵੇ ਤਾਂ ਜੋ ਸੀਐਸਟੀ ਨੂੰ ਬੀਪੀਈਓ ਦੀਆਂ ਪ੍ਰਮੋਸ਼ਨ ਦਾ ਫਾਇਦਾ ਹੋ ਸਕੇ।
ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ , ਰਵੀ ਵਾਹੀ , ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ, ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ, ਲਖਵਿੰਦਰ ਸਿੰਘ ਸੇਖੋਂ , ਤਰਸੇਮ ਲਾਲ , ਰਿਸ਼ੀ ਕੁਮਾਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ, ਮਨਿੰਦਰ ਸਿੰਘ ਪੰਜਗਰਾਈਆਂ ਆਦਿ ਸੀਐੱਚਟੀਜ ਹਾਜ਼ਰ ਸਨ।