All Latest NewsNews FlashPunjab News

ਬੱਲ ਕਲਾਂ ਪੀ ਐਮ ਸ਼੍ਰੀ ਸਕੂਲ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਾਂਝੇ ਸਹਿਯੋਗ ਨਾਲ ਲੱਗਾ ਵੱਡਾ ਮੈਡੀਕਲ ਕੈੰਪ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਪੀ ਐਮ ਸ਼੍ਰੀ ਸਕੂਲ ਬੱਲ ਕਲਾਂ ਦੇ ਆਪਸੀ ਤਾਲਮੇਲ ਨਾਲ ਸਕੂਲ ਵਿਚ ਇੱਕ ਖਾਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਸਿਹਤ ਨਾਲ਼ ਜੁੜੇ ਹਰ ਪਹਿਲੂ ਦਾ ਮਾਪਦੰਡ ਮਾਪਿਆ ਗਿਆ। ਰੋਟਰੀ ਆਸਥਾ ਦੇ ਮੌਜੂਦਾ ਪ੍ਰਧਾਨ ਡਾਕਟਰ ਰਣਵੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਰਹਿਨੁਮਾਈ ਵਿਚ ਡਾਕਟਰ ਜਸਕਰਨ,ਡਾਕਟਰ ਤਰਨੁਮ,ਡਾਕਟਰ ਰੋਮਾਨ ਦੇ ਸਹਿਯੋਗ ਨਾਲ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਖੂਨ ਦੇ ਟੈਸਟਾਂ ਸਮੇਤ ਵਿਦਿਆਰਥੀਆਂ ਦਾ ਜਨਰਲ ਬੋਡੀ ਚੈਕਅਪ ਹੋਇਆ ਅਤੇ ਨਾਲ ਹੀ ਨਾਲ ਅੱਖਾਂ ਅਤੇ ਦੰਦਾਂ ਦੀ ਜਾਂਚ ਹੋਈ। ਇਸ ਮੌਕੇ ਤੇ ਵਿਦਿਆਰਥੀਆਂ ਦੇ ਕੱਦ ਅਤੇ ਭਾਰ ਦੀ ਵੀ ਜਾਂਚ ਹੋਈ।

ਮੈਡੀਕਲ ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਰੋਟਰੀ ਕਲੱਬ ਆਸਥਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਦੱਸਿਆ ਇਸ ਕੈਂਪ ਵਿਚ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਾਬਕਾ ਪ੍ਰਧਾਨਾਂ ਜਤਿੰਦਰ ਸਿੰਘ ਪੱਪੂ, ਅਮਨ ਸ਼ਰਮਾ, ਪਰਮਜੀਤ ਸਿੰਘ, ਬਲਦੇਵ ਸਿੰਘ, ਐਚ ਜੋਗੀ ਅਤੇ ਰਜੇਸ਼ ਬੱਧਵਾਰ,ਹਰਦੇਸ਼ ਦਵੇਸਰ, ਮਨਮੋਹਨ ਸਿੰਘ, ਸਰਬਜੀਤ ਸਿੰਘ, ਕੇ ਐੱਸ ਚੱਠਾ, ਪ੍ਰਦੀਪ ਕਾਲੀਆ, ਪ੍ਰਦੀਪ ਕੁਮਾਰ, ਪਿੰਸੀਪਲ ਦਵਿੰਦਰ ਸਿੰਘ ਨੇ ਇਸ ਮੌਕੇ ਤੇ ਉਚੇਚੇ ਤੌਰ ਤੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ।

ਇਸ ਕੈਂਪ ਦੀ ਸਮਾਪਤੀ ਤੇ ਡਾਕਟਰ ਜਸਕਰਨ, ਡਾਕਟਰ ਤਰਨੁਮ, ਡਾਕਟਰ ਰੋਮਾਨ ਅਤੇ ਡਾਕਟਰ ਬੇਰੀ ਨੇ ਪੂਰੇ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਸੰਬੰਧੀ ਲਿਖਤੀ ਅਤੇ ਜਨਰਲ ਰਿਪੋਰਟ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਨੂੰ ਸੌਂਪੀ।

ਪ੍ਰਿੰਸੀਪਲ ਜਸਬੀਰ ਕੌਰ ਨੇ ਇਸ ਜਾਂਚ ਸੰਬੰਧੀ ਪੂਰੀ ਟੀਮ ਦਾ ਸ਼ੁਕਰੀਆ ਅਦਾ ਕੀਤਾ । ਇਸ ਕੈੰਪ ਦੇ ਸਫਲ ਆਯੋਜਨ ਵਿਚ ਸ੍ਰੀ ਰਾਜਕੁਮਾਰ,ਸ੍ਰੀ ਵਿਕਾਸ ਕੁਮਾਰ,ਸ੍ਰੀ ਮਨੀਸ਼ ਕੁਮਾਰ,ਸ੍ਰੀ ਸੁਖਬੀਰਪਾਲ, ਸ੍ਰੀ ਮਨਜੀਤ ਸਿੰਘ, ਸ੍ਰ ਸਤਨਾਮ ਸਿੰਘ,ਸ੍ਰੀਮਤੀ ਚੰਦਰ ਕਿਰਨ,ਸ੍ਰੀਮਤੀ ਸੁਖਬੀਰ ਕੌਰ,ਸ੍ਰੀਮਤੀ ਮਨਮੀਤ ਕੌਰ,ਸ੍ਰੀਮਤੀ ਸਨੇਹਾ,ਸ੍ਰੀਮਤੀ ਨੀਰਜ ਕਾਲੀਆ,ਸ੍ਰੀਮਤੀ ਰਾਜਵਿੰਦਰ ਕੌਰ,ਸ੍ਰੀਮਤੀ ਸੋਨੀਆ,ਮਿਸ ਨੈਂਸੀ ਅਤੇ ਸ੍ਰੀਮਤੀ ਪ੍ਰਵੀਨ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।

 

Leave a Reply

Your email address will not be published. Required fields are marked *