ਸਿੱਖਿਆ ਵਿਭਾਗ ਨੇ BPEO ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸੌਂਪੀ ਅਹਿਮ ਜਿੰਮੇਵਾਰੀ, ਪੜ੍ਹੋ ਪੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਕੂਲਾਂ ਵਿੱਚ ਚੱਲ ਰਹੇ ਸਿਵਲ ਵਰਕਸ, ਐਨਰੋਲਮੈਂਟ, ਮਿਡ ਡੇ ਮੀਲ ਅਤੇ ਹੋਰ ਚੱਲ ਰਹੀਆਂ ਗਤੀਵਿਧੀਆਂ ਦਾ ਨਿਰੀਖਣ ਕਰਕੇ ਸਹੀ ਢੰਗ ਦੇ ਨਾਲ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਰੋਜ਼ਾਨਾ ਸਕੂਲਾਂ ਦੀ ਵਿਜ਼ਟ ਕਰਨ ਬਾਰੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ।
ਦੱਸ ਦਈਏ ਕਿ ਇਸ ਸਬੰਧ ਵਿੱਚ ਡੀਈਓ ਫਿਰੋਜ਼ਪੁਰ ਦੇ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਮਿਡ ਡੇ ਮੀਲ ਮੈਨੇਜਰ, ਲੇਖਾਕਾਰ, ਦਫ਼ਤਰ ਜਿਲ੍ਹਾ ਸਿੱਅਿਾ ਅਫ਼ਸਰ (ਐ.ਸਿੱ) ਏਪੀਸੀ ਜਨਰਲ ਵਿੱਤ ਤੇ ਕੰਪੋਨੈਂਟ ਇੰਚਾਰਜ, ਲੇਖਾਕਾਰ, ਮਿਡ ਡੇ ਮੀਲ ਏਬੀਐਮ, ਬਲਾਕ ਪੱਧਰੀ ਲੇਖਾਕਾਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸਵੇਰ ਦੇ ਪਹਿਲੇ ਦੋ ਘੰਟੇ ਸਕੂਲ ਵਿਜ਼ਟ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਵਿਜ਼ਟ ਦੇ ਸਮੇਂ ਉਪਰੰਤ ਆਪਣੇ ਸਬੰਧਤ ਸਕੂਲ, ਦਫ਼ਤਰ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ।