ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ! ਜਾਣੋ ਕੱਲ੍ਹ ਕਿੰਨੇ ਵਜੇ ਖੁੱਲ੍ਹਣਗੇ ਸਕੂਲ
Education News –
ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਸਿੱਖਿਆ ਵਿਭਾਗ ਨੇ ਇਹ ਫ਼ੈਸਲਾ ਮੌਸਮੀ ਤਬਦੀਲੀ ਨੂੰ ਦੇਖਦਿਆਂ ਲਿਆ ਹੈ।
ਦੱਸ ਦਈਏ ਕਿ, 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਦਿਅਕ ਸੈਸ਼ਨ ਨਾਲ ਸਕੂਲਾਂ ਦਾ ਸਮਾਂ ਵੀ ਬਦਲ ਜਾਵੇਗਾ।
1 ਅਪ੍ਰੈਲ ਤੋਂ ਸਾਰੇ ਸਕੂਲ ਨਵੇਂ ਸਮੇਂ ਅਨੁਸਾਰ ਖੁੱਲ੍ਹਣਗੇ!
- ਸਾਰੇ ਪ੍ਰਾਇਮਰੀ, ਮਿਡਲ, ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ।
- ਸਿੱਖਿਆ ਵਿਭਾਗ ਵੱਲੋਂ ਲਿਆ ਗਿਆ ਇਹ ਫੈਸਲਾ 30 ਸਤੰਬਰ ਤੱਕ ਲਾਗੂ ਰਹੇਗਾ।
ਸੂਚਨਾ ਅਨੁਸਾਰ, ਇਸ ਤੋਂ ਪਹਿਲਾਂ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਸੀ, ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਵੀ ਇਹੀ ਸੀ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸੂਬੇ ਦੇ ਅੰਦਰ ਜਦੋਂ ਵੀ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਉਦੋਂ ਸਿੱਖਿਆ ਵਿਭਾਗ ਦੇ ਵੱਲੋਂ ਸਮਾਂ ਬਦਲਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਜਦੋਂ ਸੂਬੇ ਦੇ ਅੰਦਰ ਸੰਘਣੀ ਧੁੰਦ ਅਤੇ ਠੰਡ ਪੈ ਰਹੀ ਸੀ ਤਾਂ ਉਦੋਂ ਵੀ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਸੀ।