ਪਾਖੰਡੀ ਬਾਬਿਆਂ ਅਤੇ ਤਾਂਤਰਿਕਾਂ ਨੂੰ ਤਰਕਸ਼ੀਲ ਸੋਸਾਇਟੀ ਦਾ ਚੈਲੰਜ..ਕਿਹਾ- ਲੋਕਾਂ ਨੂੰ ਮੂਰਖ ਨਾ ਬਣਾਓ, ਜੇ ਸ਼ਕਤੀ ਹੈ ਤਾਂ ਵਿਖਾਓ 5 ਲੱਖ ਇਨਾਮ ਪਾਓ
ਤਰਕਸ਼ੀਲ ਸੁਸਾਇਟੀ ਦਾ ਮਕਸਦ, ਸਮਾਜ ਚ ਵਿਗਿਆਨਕ ਚੇਤਨਾ ਪੈਦਾ ਕਰਨਾ: ਕ੍ਰਿਸ਼ਨ ਮਾਨਬੀਬੜੀਆਂ
ਜਸਵੀਰ ਸੋਨੀ, ਬੁਢਲਾਡਾ
ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਜੋਨ ਮਾਨਸਾ ਦੀ ਇਕਾਈ ਬੁਢਲਾਡਾ ਦੀ ਭਰਵੀਂ ਮੀਟਿੰਗ ਜੋਨ ਆਗੂ ਕ੍ਰਿਸ਼ਨ ਮਾਨਬੀਬੜੀਆਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਕਾਈ ਬੁਢਲਾਡਾ ਦੀ 2 ਸਾਲਾਂ ਲਈ ਨਵੀਂ ਬਾਡੀ ਚੁਣੀ ਗਈ। ਇਸ ਵਿੱਚ ਜੋਨ ਆਗੂ ਕ੍ਰਿਸ਼ਨ ਮਾਨਬੀਬੜੀਆਂ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਵਿੱਚ ਵਿਗਿਆਨ ਸੋਚ ਪੈਦਾ ਕਰਨ ਲਈ ਪਿਛਲੇ 40 ਸਾਲਾਂ ਤੋਂ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਲੋਕ ਸਦੀਆਂ ਤੋਂ ਅੰਧ ਵਿਸ਼ਵਾਸਾਂ ਦੇ ਕਾਰਨ ਅਖੋਤੀ ਤਾਂਤਰਿਕ, ਜੋਤਸ਼ੀ, ਸਾਧ, ਸੰਤ, ਸਵਾਮੀਆਂ ਤੋਂ ਅਪਣੀ ਆਰਥਿਕ ਮਾਨਸਿਕ ਅਤੇ ਸਰੀਰਕ ਲੁੱਟ ਕਰਵਾ ਰਹੇ ਹਨ, ਅੱਜ ਇਕਵੀਂ ਸਦੀ ਵਿੱਚ ਜਿੱਥੇ ਵਿਗਿਆਨ ਦਾ ਪ੍ਰਸਾਰ ਹੋ ਰਿਹਾ ਹੈ ਅਤੇ ਲੋਕ ਵੀ ਪੜੇ ਲਿਖੇ ਹਨ।
ਪਰ ਇਨ੍ਹਾਂ ਚਲਾਕ ਤਾਂਤਰਿਕ ਬਾਬਿਆਂ ਨੇ ਵਿਗਿਆਨ ਦਾ ਪੂਰਾ ਸਹਾਰਾ ਲੈ ਕੇ ਸੋਸ਼ਲ ਮੀਡੀਆ ਤੇ ਚਮਤਕਾਰਾਂ ਦਾ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਹੈ। ਤਰਕਸ਼ੀਲ ਸੁਸਾਇਟੀ ਇਨ੍ਹਾਂ ਨੂੰ ਖੁੱਲ੍ਹਾ ਚੈਲੇਂਜ ਕਰਦੀ ਹੈ ਕਿ ਇਹ ਅਪਣੀ ਕੋਈ ਵੀ ਤਾਂਤਰਿਕ ਜਾਂ ਸ਼ਕਤੀ ਵਿਖਾ ਕੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ।
ਇਸ ਮੌਕੇ ਸੇਵਾ ਸਿੰਘ ਸੇਖੋਂ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਇੱਕ ਚੰਗਾ ਸਮਾਜ ਸਿਰਜਣ ਲਈ, ਹਰ ਵਿਅਕਤੀ ਵਿਗਿਆਨਕ ਵਿਚਾਰਾਂ ਧਾਰਨੀ ਹੋਣਾ ਚਾਹੀਦਾ ਹੈ, ਅਤੇ ਇਸ ਸਾਨੂੰ ਭਰਪੂਰ ਯਤਨ ਕਰਦੇ ਹੋਏ, ਲੋਕਾਂ ਵਿੱਚ ਤਰਕਸ਼ੀਲ ਵਿਚਾਰਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਲੋੜ ਹੈ।
ਅਮ੍ਰਿਤ ਪਾਲ ਨੇ ਦੱਸਿਆ ਕਿ ਅਗਲੇ ਦੋ ਸਾਲਾਂ ਵਿੱਚ ਤਰਕਸ਼ੀਲ ਸੁਸਾਇਟੀ ਵੱਧ ਤੋਂ ਵੱਧ ਸਕੂਲਾਂ ਕਾਲਜਾਂ ਵਿੱਚ ਪ੍ਰੋਗਰਾਮ ਦੇਵੇਗੀ ਅਤੇ ਪਿੰਡਾਂ ਸ਼ਹਿਰਾਂ ਵਿੱਚ ਲੋਕ ਇੱਕਠਾਂ ਵਿਚ ਤਰਕਸ਼ੀਲਤਾ ਪ੍ਰਚਾਰ ਪ੍ਰਸਾਰ ਕਰੇਗੀ।
ਬੁਢਲਾਡਾ ਦੀ 2 ਸਾਲਾਂ ਲਈ ਨਵੀਂ ਬਾਡੀ ਚੁਣੀ
ਇਕਾਈ ਦੀ ਚੋਣ ਸਰਬਸੰਮਤੀ ਨਾਲ ਕਰਦਿਆਂ ਸੇਵਾ ਸਿੰਘ ਸੇਖੋਂ ਨੂੰ ਜਥੇਬੰਦਕ ਮੁਖੀ, ਅਮ੍ਰਿਤ ਪਾਲ ਸਿੰਘ ਨੂੰ ਵਿੱਤ ਵਿਭਾਗ ਮੁਖੀ, ਸੁਰਜੀਤ ਸੈਣੀ ਨੂੰ ਮੀਡੀਆ ਵਿਭਾਗ ਮੁਖੀ, ਬਲਜੀਤ ਦਿਆਲਪੁਰਾ ਨੂੰ ਸਭਿਆਚਾਰ ਵਿਭਾਗ ਮੁਖੀ, ਨਛੱਤਰ ਨੀਰ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਚੁਣਿਆ ਗਿਆ ਅਤੇ ਜਸਵੀਰ ਸੋਨੀ ਨੂੰ ਡੈਲੀਗੇਟ ਚੁਣਿਆ ਗਿਆ।
ਇਸ ਮੌਕੇ ਸੂਖਵੀਰ ਬੱਛੋਆਣਾ, ਦਿਵਾਨ ਚੰਦ, ਮਨਦੀਪ ਗੁਰਨੇ,ਮੇਵਾ ਸਿੰਘ ਕੁਲਾਨਾ, ਮਾਸਟਰ ਰਾਜਪਾਲ ਸਿੰਘ, ਮਾਸਟਰ ਵਿਜੈ ਕੁਮਾਰ, ਲਖਵੀਰ ਸਿੰਘ, ਰੁਪਿੰਦਰ ਸਿੰਘ ਸੇਖੋਂ, ਬੋੜਾਵਾਲ ਆਦਿ ਸ਼ਾਮਲ ਹੋਏ।