All Latest NewsNews FlashPunjab News

Punjab News: ‘ਬਸੰਤੀ ਪੱਗ ਵਾਲਾ’ ਭਗਤ ਸਿੰਘ ਦੇ ਵਾਰਸਾਂ ਤੋਂ ਕੰਬਣ ਲੱਗਿਆ: ਛਾਂਗਾ ਰਾਏ, ਧਰਮੂਵਾਲਾ

 

Punjab News: AIYF ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ ਦੇ ਘਰ ਪੁਲਸ ਛਾਪਾ ਮਾਰੀ ਨਿਹਾਇਤ ਨਿੰਦਣਯੋਗ

ਪਰਮਜੀਤ ਢਾਬਾਂ ਚੰਡੀਗੜ੍ਹ

Punjab News: ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਪੰਜਾਬ ਦੇ ਲੋਕਾਂ ਦੀਆਂ ਭਵਨਾਵਾਂ ਨਾਲ ਖਿਲਵਾੜ ਕਰਕੇ ਸੱਤਾ ਵਿੱਚ ਆਈ ਝਾੜੂ ਪਾਰਟੀ ਨੂੰ ਹੁਣ ਭਗਤ ਸਿੰਘ ਦੇ ਵਾਰਸਾਂ ਤੋਂ ਡਰ ਲਗਣ ਲੱਗ ਗਈ ਹੈ। ਇਨਕਲਾਬ ਜਿੰਦਾਬਾਦ ਕਹਿਣਾ ਈ ਸੌਖਾ ਹੈ ਇਹਦੇ ਤੇ ਪਹਿਰਾ ਦੇਣਾ ਸਰਮਾਏਦਾਰੀ ਦੇ ਪਿੱਠੂਆਂ ਲਈ ਸੰਭਵ ਈ ਨਹੀਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀ ਵਾਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ, ਸੂਬਾ ਸਕੱਤਰ ਸੁੱਖਵਿੰਦਰ ਸਿੰਘ ਮਲੌਟ ਨੇ ਅੱਜ ਇਥੇ ਪ੍ਰੈਸ ਦੇ ਨਾਮ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕੀਤਾ।

ਉਕਤ ਆਗੂਆਂ ਨੇ ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਸ ਵੱਲੋਂ ਅੱਜ ਸਵੇਰੇ ਕਿਸਾਨ ਅਤੇ ਨੌਜਵਾਨ ਆਗੂਆਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ ਦੇ ਸੰਬੰਧ ਵਿੱਚ ਕੀਤਾ। ਆਗੂਆਂ ਨੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ ਸਮੇਤ ਹੋਰਨਾਂ ਕਿਸਾਨ ਅਤੇ ਨੌਜਵਾਨ ਆਗੂਆਂ ਦੇ ਘਰਾਂ ਵਿੱਚ ਪੁਲਸ ਵੱਲੋਂ ਕੀਤੀ ਛਾਪੇ ਮਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਆਗੂਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਭਗਤ ਸਿੰਘ ਦੀ ਫੋਟੋ ਨੂੰ ਦਫ਼ਤਰਾਂ ਵਿੱਚ ਟੰਗਣਾ ਅਤੇ ਬੰਸਤੀ ਪੱਗਾਂ ਬੰਨ੍ਹਣ ਨੂੰ ਹੀ ਇਨਕਲਾਬ ਸਮਝਦੀ ਹੈ ਪਰ ਦੂਜੇ ਪਾਸੇ ਭਗਤ ਸਿੰਘ ਦੀ ਸੋਚ ਦਾ ਸੱਚਮੁੱਚ ਸਮਾਜ ਸਿਰਜਣ ਵਾਲਿਆਂ ਦੇ ਘਰਾਂ ਵਿੱਚ ਛਾਪਾ ਮਾਰੀ ਕਰਕੇ ਨਜਾਇਜ਼ ਢੰਗ ਨਾਲ ਗ੍ਰਿਫਤਾਰ ਕੀਤਾ ਜਾਣਾ ਪੰਜਾਬ ਸਰਕਾਰ ਦੀ ਘਬਰਾਹਟ ਦਾ ਨਤੀਜਾ ਹੈ। ਬਸੰਤੀ ਪੱਗ ਬੰਨ ਕੇ ਆਪਣੇ ਆਪ ਨੂੰ ਭਗਤ ਸਿੰਘ ਵਰਗਾ ਦਿਖਾਉਣ ਵਾਲਾ ਕਰਨ ਵਾਲਾ ਭਗਤ ਸਿੰਘ ਦੇ ਵਾਰਸਾਂ ਤੋਂ ਹੀ ਕੰਬਣ ਲੱਗਿਆ ਹੈ।

ਆਗੂਆਂ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਸੂਬਾ ਕਮੇਟੀਆਂ ਵੱਲੋਂ ਪੰਜਾਬ ਸਰਕਾਰ ਦੀ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਗ੍ਰਿਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾ ਕਿਫ਼ਾ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰੇਤ ਮੈਂਬਰ ਜਗਵਿੰਦਰ ਕਾਕਾ, ਗੁਰਜੀਤ ਕੌਰ ਸਰਦੂਲਗੜ੍ਹ, ਨਵਜੀਤ ਸੰਗਰੂਰ, ਵਿਸ਼ਾਲ ਵਲਟੋਹਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਗੁਰਜੰਟ ਸਿੰਘ, ਰਾਹੁਲ ਗਰਗ, ਆਦਿ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *