ਸਿੱਖਿਆ ਵਿਭਾਗ ਪੇਪਰਾਂ ਮਹੀਨੇ ਤੋਂ ਬਾਅਦ ਲਗਾਵੇ ਚੌਥੀ ਅਤੇ 5ਵੀਂ ਜਮਾਤਾਂ ਦੇ ਇੰਚਾਰਜਾਂ ਦੇ ਸੈਮੀਨਾਰ
ਪੰਜਾਬ ਨੈੱਟਵਰਕ, ਚੰਡੀਗੜ੍ਹ
ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆਂ ਕਿ ਸਿੱਖਿਆ ਵਿਭਾਗ ਪੰਜਾਬ ਚੌਥੀ ਅਤੇ ਪੰਜਵੀਂ ਜਮਾਤ ਦੇ ਇੰਚਾਰਜਾਂ ਦੇ ਸੈਮੀਨਾਰ ਪੇਪਰਾਂ ਦੇ ਦਿਨਾਂ ਵਿੱਚ ਲਗਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਗਲਤ ਕਾਰਵਾਈ ਹੈ।
ਲਾਹੌਰੀਆ ਨੇ ਦੱਸਿਆ ਕਿ ਇਹ ਸੈਮੀਨਾਰ ਪੇਪਰਾਂ ਤੋਂ ਬਾਅਦ ਮਾਰਚ ਮਹੀਨੇ ਤੋਂ ਬਾਅਦ ਲਗਾਏ ਜਾਣੇ ਚਾਹੀਦੇ ਹਨ। ਲਾਹੌਰੀਆ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਸਭ ਅਧਿਆਪਕ ਦੀ ਡਿਊਟੀ ਪੇਪਰਾਂ ਦੇ ਵਿੱਚ ਲੱਗੀ ਹੋਈ ਹੈ।
ਇਸ ਕਰਕੇ ਸੈਮੀਨਾਰ ਲਗਾਉਣੇ ਬਹੁਤ ਔਖੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੈਮੀਨਾਰ ਮਾਰਚ ਮਹੀਨੇ ਤੋਂ ਬਾਅਦ ਲਗਾਈ ਜਾਣ। ਲਾਹੋਰੀਆ ਨੇ ਦੱਸਿਆ ਕਿ ਸੈਮੀਨਾਰ ਪੇਪਰਾਂ ਤੋਂ ਬਾਅਦ ਲਗਾਉਣੇ ਹੀ ਢੁਕਵੀ ਕਾਰਵਾਈ ਹੈ। ਪੇਪਰਾਂ ਦੇ ਦਿਨਾਂ ਵਿੱਚ ਸੈਮੀਨਾਰ ਲਗਾਉਣਾ ਅਧਿਆਪਕਾਂ ਦੀ ਹਿਰਾਸਮੈਂਟ ਹੈ।
ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਦਲਜੀਤ ਸਿੰਘ ਲਹੌਰੀਆ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ,ਪਵਨ ਕੁਮਾਰ ਜਲੰਧਰ ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਆਗੂ ਹਾਜਰ ਸਨ।