ਬੱਚਿਆਂ ਵਾਲਿਓ ਹੋ ਜਾਓ ਸਾਵਧਾਨ! ਰੋਜ਼ਾਨਾ ਸਕੂਲ ਛੱਡਣ ਵਾਲੇ ਅੰਕਲ ਨੇ 12 ਸਾਲਾ ਵਿਦਿਆਰਥਣ ਨਾਲ ਕੀਤਾ ਬਲਾਤਕਾਰ
ਪੰਜਾਬ ਨੈੱਟਵਰਕ, ਪਟਿਆਲਾ
ਪਟਿਆਲਾ ਦੇ ਵਿੱਚ ਇੱਕ 12 ਸਾਲਾ ਵਿਦਿਆਰਥਣ ਦੇ ਨਾਲ ਆਟੋ ਚਾਲਕ ਦੇ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਆਟੋ ਚਾਲਕ ਬੱਚੀ ਨੂੰ ਰੋਜ਼ ਸਕੂਲ ਛੱਡਣ ਜਾਂਦਾ ਜਾਂਦਾ ਸੀ। ਇਸ ਮਾਮਲੇ ਦਾ ਖੁਲਾਸਾ ਬੱਚੀ ਦੇ ਗਰਭਵਤੀ ਹੋਣ ਤੇ ਹੋਇਆ।
ਜਾਣਕਾਰੀ ਅਨੁਸਾਰ, ਮੁਲਜ਼ਮ ਨੇ ਅਗਸਤ 2024 ‘ਚ ਇਸ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਸਾਰੇ ਬੱਚਿਆਂ ਨੂੰ ਘਰ ਛੱਡਣ ਤੋਂ ਬਾਅਦ ਇਸ ਬੱਚੀ ਨੂੰ ਘਰ ਛੱਡਦਾ ਸੀ।
ਮੁਲਜ਼ਮ ਨੇ ਇਹ ਦਰਿੰਦਗੀ ਅਗਸਤ 2024 ‘ਚ ਸੁੰਨਸਾਨ ਥਾਂ ‘ਤੇ ਲਿਜਾ ਕੇ ਕੀਤੀ ਸੀ। ਪਿਛਲੇ ਦਿਨੀਂ ਬੱਚੀ ਦੀ ਤਬੀਅਤ ਖ਼ਰਾਬ ਹੋਣ ‘ਤੇ ਉਸਨੂੰ ਹਸਪਤਾਲ ਲਿਜਾਇਆ ਗਿਆ।
ਚੈੱਕਅਪ ਦੌਰਾਨ ਬੱਚੀ ਦੇ ਗਰਭਵਤੀ ਹੋਣ ਦਾ ਪਤਾ ਲੱਗਿਆ। ਬੱਚੀ ਨੇ ਪਰਿਵਾਰ ਨੂੰ ਪੂਰੀ ਸੱਚਾਈ ਦੱਸੀ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਬਲਾਤਕਾਰ ਦੇ ਕਥਿਤ ਦੋਸ਼ੀ ਆਟੋ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ।