ਵੱਡੀ ਖ਼ਬਰ: ਪਟਾਖਿਆਂ ਦੀ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ ਮੌਤ
ਘਟਨਾ ਦੀ ਜਾਣਕਾਰੀ ਮਿਲਣ ‘ਤੇ ਅੱਗ ਬੁਝਾਉਣ ਵਾਲੀ ਟੀਮ ਮੌਕੇ ‘ਤੇ ਪਹੁੰਚ ਗਈ
ਗੁਜਰਾਤ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਡੀਸਾ ਕਸਬੇ ਵਿੱਚ ਬੀਤੇ ਕੱਲ੍ਹ ਇੱਕ ਪਟਾਖਿਆਂ ਵਾਲੀ ਫੈਕਟਰੀ ਵਿੱਚ ਹੋਏ ਵਿਸਫੋਟ ਕਾਰਨ ਭਿਆਨਕ ਅੱਗ ਲੱਗ ਗਈ।
ਇਸ ਹਾਦਸੇ ਵਿੱਚ 17 ਤੋਂ ਵੱਧ ਲੋਕਾਂ ਦੇ ਮਰਨ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਅੱਗ ਬੁਝਾਉਣ ਵਾਲੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਡੀਸਾ ਦੇ ਧੁਨਵਾ ਰੋਡ ‘ਤੇ ਦੀਪਕ ਟਰੇਡਰਜ਼ ਨਾਮਕ ਪਟਾਖਿਆ ਦੀ ਫੈਕਟਰੀ ਸਥਿਤ ਹੈ।
ਜਦੋਂ ਆਤਿਸ਼ਬਾਜ਼ੀ ਬਣਾਉਣ ਦੌਰਾਨ ਵਿਸਫੋਟਕ ਪਦਾਰਥ ਵਿੱਚ ਅਚਾਨਕ ਵਿਸਫੋਟ ਹੋ ਗਿਆ ਤਾਂ ਇਸ ਕਾਰਨ ਅੱਗ ਲੱਗ ਗਈ। ਕਿਉਂਕਿ ਇਹ ਇੱਕ ਪਟਾਖਾ ਫੈਕਟਰੀ ਸੀ, ਇਸ ਲਈ ਅੱਗ ਨੇ ਜਲਦੀ ਹੀ ਵਿਸ਼ਾਲ ਰੂਪ ਧਾਰ ਲਿਆ।
ਜਾਣਕਾਰੀ ਅਨੁਸਾਰ ਇਸ ਦੁਰਘਟਨਾ ਵਿੱਚ 17 ਤੋਂ ਵੱਧ ਲੋਕਾਂ ਦੇ ਮਰਨ ਦੀ ਖਬਰ ਹੈ। ਮਰਣ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। pj