Punjab News; ਸਕੂਲ ‘ਚ ਉਦਘਾਟਨ ਕਰਨ ਗਏ AAP ਦਾ ਵਾਈਸ ਪ੍ਰਧਾਨ ਸ਼ੈਰੀ ਕਲਸੀ ਨੂੰ ਕਿਸਾਨਾਂ ਨੇ ਘੇਰ ਕੇ ਪੁੱਛੇ ਸਵਾਲ
ਗੁਰਦਾਸਪੁਰ
ਗੁਰਦਾਸਪੁਰ ਦੇ ਪਿੰਡ ਚੀਮੇ ਵਿਖੇ ਕਿਸਾਨਾਂ ਵੱਲੋਂ ‘ਆਪ’ ਦੇ ਵਾਈਸ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੇ ਕਾਫਲੇ ਨੂੰ ਘੇਰ ਲਿਆ ਅਤੇ ਸਵਾਲ ਕੀਤੇ ਗਏ ਹਨ।
ਸ਼ੈਰੀ ਕਲਸੀ ਪਿੰਡਾਂ ‘ਚ ਵੱਖ- ਵੱਖ ਸਰਕਾਰੀ ਸਕੂਲਾਂ ‘ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਜਾ ਰਹੇ ਸਨ।
ਕਿਸਾਨਾਂ ਨੇ ਕਾਫਲਾ ਰੋਕਿਆ ਤੇ ਸ਼ੈਰੀ ਕਲਸੀ ਨੂੰ ਸਵਾਲ ਕੀਤੇ ਤਾਂ ਅੱਗੋਂ ਵਿਧਾਇਕ ਗੱਡੀ ‘ਤੇ ਖੜਾ ਹੋ ਗਿਆ।
ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤਾਂ ਆਪ ਸਮੱਰਥਕਾਂ ਵੱਲੋਂ ਵੀ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।
ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਧੱਕੇ ਮਾਰੇ ਗਏ। ਉਧਰ ਐਮਐੱਲਏ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਜਿਸ ਢੰਗ ਨਾਲ ਕਿਸਾਨਾਂ ਨੇ ਰਾਹ ਰੋਕਿਆ ਹੈ, ਉਹ ਗਲਤ ਤਰੀਕਾ ਹੈ ਅਤੇ ਧੱਕਾ ਹੈ।
ਕਿਸਾਨਾਂ ਵੱਲੋਂ ਕੀਤੇ ਘਿਰਾਓ ਕਾਰਨ ਸਕੂਲੀ ਬੱਚਿਆਂ ਨੂੰ ਵੀ ਖੱਜਲ-ਖੁਆਰ ਹੋਣਾ ਪਿਆ- ਸ਼ੈਰੀ ਕਲਸੀ
ਉੱਥੇ ਹੀ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਕਿਸਾਨ ਜੇਕਰ ਆਪਣੀ ਕੋਈ ਮੰਗ ਜਾਂ ਗੱਲ ਰੱਖਣਾ ਚਾਹਦੇ ਹਨ ਤਾਂ ਉਹ ਮਿਲ ਕੇ ਸਮਾਂ ਲੈ ਕੇ ਗੱਲ ਕਰਨ ਬਲਕਿ ਇਸ ਤਰ੍ਹਾਂ ਨਹੀਂ। ਉੱਥੇ ਹੀ ਉਹਨਾਂ ਕਿਹਾ ਕਿ ਕਿਸਾਨਾਂ ਵਲੋ ਕੀਤੇ ਘਿਰਾਓ ਕਾਰਨ ਸਕੂਲੀ ਬੱਚਿਆਂ ਨੂੰ ਵੀ ਖੱਜਲ-ਖੁਆਰ ਹੋਣਾ ਪਿਆ।