All Latest NewsNews FlashPunjab News

ਨਰਸਿੰਗ ਸਟਾਫ ਦੀਆਂ ਪ੍ਰਮੋਸ਼ਨਾਂ ਪਿਛਲੇ ਇੱਕ ਸਾਲ ਤੋਂ ਲਟਕੀਆਂ! ਸਟੇਟ ਨਰਸਿੰਗ ਐਸੋਸੀਏਸ਼ਨ ਦਾ ਵਫ਼ਦ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਮਿਲਿਆ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਿਛਲੇ ਦਿਨੀ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਸਟੇਟ ਨਰਸਿੰਗ ਐਸੋਸੀਏਸ਼ਨ ਦਾ ਇੱਕ ਵਫਦ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਕੌਰ ਕੰਵਲ ਦੀ ਅਗਵਾਈ ਹੇਠ ਮਿਲਿਆ।

ਇਸ ਮੀਟਿੰਗ ਵਿੱਚ ਯੂਨੀਅਨ ਦੇ ਵੱਖ ਵੱਖ ਮੰਗਾਂ ਜਿਵੇਂ ਕਿ ਨਰਸਿੰਗ ਸਟਾਫ਼ ਨੂੰ ਦੂਜੇ ਸੂਬਿਆਂ ਵਾਂਗ ਬਣਦੇ ਭੱਤੇ ਦਿੱਤੇ ਜਾਣ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ ਅਫਸਰ ਰੱਖਿਆ ਜਾਵੇ, ਨਰਸਿੰਗ ਸਿਸਟਰ ਤੋਂ ਮੈਟਰਨ ਦੀ ਤਰੱਕੀ ਲਈ ਜੋ ਤਿੰਨ ਸਾਲ ਦਾ ਜਰੂਰੀ ਤਜਰਬਾ ਰੱਖਿਆ ਗਿਆ ਹੈ ਉਸ ਨੂੰ ਘਟਾ ਕੇ ਇਕ ਸਾਲ ਦੇ ਸਮੇਂ ਲਈ ਕੀਤਾ ਜਾਵੇ, ਏ ਸੀ ਪੀ ਬਹਾਲ ਕੀਤਾ ਜਾਵੇ, ਡਿਊਟੀ ਸਮੇਂ ਵਿੱਚ ਸਟਡੀ ਲੀਵ ਤਨਖਾਹ ਦੇ ਨਾਲ ਜਾਰੀ ਕੀਤੀ ਜਾਵੇ।

ਨਰਸਿੰਗ ਕੇਡਰ ਦੀ ਪਹਿਲੀ ਪ੍ਰਮੋਸ਼ਨ 15 ਸਾਲ ਦੀ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਦਿੱਤੀ ਜਾਵੇ, ਸਟਾਫ ਨਰਸਾਂ ਦੀ ਨਵੀਂ ਭਰਤੀ ਆਬਾਦੀ ਦੇ ਅਨੁਪਾਤ ਦੇ ਨਾਲ ਹੋਵੇ ਅਤੇ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਾਣ, ਪੇ ਅਨਾਮਲੀ ਦੇ ਕੇਸ ਨੂੰ ਸੋਧ ਦੀ ਸਿਫਾਰਿਸ਼ ਕਰਦੇ ਹੋਏ ਅਨਾਮਲੀ ਕਮੇਟੀ ਨੂੰ ਭੇਜਿਆ ਜਾਵੇ, ਕੁਲਜੀਤ ਸਿੰਘ ਵਰਸਿਸ ਸਟੇਟ ਦੇ ਕੇਸ ਵਿੱਚ ਹਾਈਕੋਰਟ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ।

ਲਗਾਤਾਰ 14 ਸਾਲ ਤੋਂ ਪੱਕੀਆਂ ਪੋਸਟਾਂ ਦੇ ਵਿਰੁੱਧ ਕੰਮ ਕਰ ਰਹੀਆਂ 47 ਕੰਟਰੈਕਟ ਅਧੀਨ ਸਟਾਫ ਨਰਸਾਂ ਨੂੰ ਪੱਕਾ ਕੀਤਾ ਜਾਵੇ, ਅਮਰਨਾਥ ਯਾਤਰਾ ਦੌਰਾਨ ਲਗਾਈ ਗਈ ਡਿਊਟੀ ਤੇ ਪਿਛਲੇ ਸਾਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਸਟਾਫ ਨਰਸਾਂ ਦੀ ਆਰਜੀ ਡਿਊਟੀ ਲਗਾਉਣ ਤੇ ਕਿਲੋਮੀਟਰ ਦਾ ਦਾਇਰਾ ਨਿਰਧਾਰਿਤ ਕੀਤਾ ਜਾਵੇ, ਨਰਸਿੰਗ ਕੇਡਰ ਦੇ ਸਟਾਫ ਕੋਲੋਂ ਨਰਸਿੰਗ ਕੇਅਰ ਦਾ ਕੰਮ ਹੀ ਲਿਆ ਜਾਵੇ।

ਹਰੇਕ ਹਸਪਤਾਲ ਵਿੱਚ ਸਿਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਡਿਊਟੀ ਦੌਰਾਨ ਨੂੰ ਮੁਲਾਜ਼ਮਾਂ ਨੂੰ ਕੋਈ ਅਣ ਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ, ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ। ਯੂਨੀਅਨ ਦੇ ਜਨਰਲ ਸੈਕਟਰੀ ਸ਼੍ਰੀਮਤੀ ਮਿੰਨੀ ਘੁੰਮਣ ਨੇ ਦੱਸਿਆ ਕਿ ਨਰਸਿੰਗ ਸਟਾਫ ਦੀਆਂ ਪ੍ਰਮੋਸ਼ਨਾਂ ਪਿਛਲੇ ਇੱਕ ਸਾਲ ਤੋਂ ਲਟਕ ਰਹੀਆਂ ਹਨ।

ਇਕ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਤੇ ਇੱਕ ਵੀ ਪ੍ਰਮੋਸ਼ਨ ਲਿਸਟ ਜਾਰੀ ਨਹੀਂ ਕੀਤੀ ਗਈ ਜਿਸ ਦਾ ਬਿਨਾਂ ਪ੍ਰਮੋਸ਼ਨ ਤੋਂ ਰਿਟਾਇਰ ਹੋ ਰਹੀਆਂ ਸਟਾਫ ਨਰਸਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਫਾਜ਼ਿਲਕਾ ਵਿੱਚ ਕੰਮ ਕਰ ਰਹੇ ਦੋ ਸਿਹਤ ਕਰਮਚਾਰੀਆਂ ਦੀਆਂ ਬਦਲੀਆਂ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ ਦੇ ਪ੍ਰਬੰਧਕੀ ਆਧਾਰ ਤੇ ਕੀਤੀਆਂ ਗਈਆਂ ਹਨ ਜਿਸ ਦੀ ਨਿੰਦਾ ਮੀਟਿੰਗ ਵਿੱਚ ਕੀਤੀ ਗਈ।

ਮੀਟਿੰਗ ਦੌਰਾਨ ਡਾਇਰੈਕਟਰ ਡਾਕਟਰ ਜਸਮਿੰਦਰ ਕੌਰ ਜੀ ਨੇ ਵਿਸ਼ਵਾਸ ਦਵਾਇਆ ਕਿ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਸਮੇਂ ਨਰਸਿੰਗ ਐਸੋਸੀਏਸ਼ਨ ਦੇ ਵੱਖ-ਵੱਖ ਨੁਮਾਇੰਦਿਆਂ ਵਿੱਚ ਸਟੇਟ ਬਾਡੀ ਦੇ ਵਾਈਸ ਪ੍ਰਧਾਨ ਸੁਖਜਾਦ ਸਿੰਘ, ਮਿੰਨੀ ਘੁੰਮਣ, ਮੰਜੂ ਮਹਾਜਨ, ਪਰਮਿੰਦਰ ਕੌਰ, ਕਾਂਤਾਂ ਕੁਮਾਰੀ, ਜਸਵਿੰਦਰ ਸਿੰਘ ਕੌੜਾ ਗੁਰਜੰਟ ਸਿੰਘ ਆਦਿ ਤੋਂ ਇਲਾਵਾ ਜਿਲਿਆਂ ਦੇ ਪ੍ਰਧਾਨ ਅਤੇ ਸਟੇਟ ਯੂਨੀਅਨ ਦੇ ਹੋਰ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

Leave a Reply

Your email address will not be published. Required fields are marked *