All Latest NewsNews FlashPunjab News

ਪੰਜਾਬ ਸਰਕਾਰ ਲੋਕਾਈ ਸੰਘਰਸ਼ ਅੱਗੇ ਝੁਕੀ; ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ਤੋਂ ਪ੍ਰਬੰਧ ਵਾਪਸ ਲੈਣਾ ਸੰਘਰਸ਼ੀ ਲੋਕਾਂ ਦੀ ਅੰਸ਼ਕ ਜਿੱਤ

 

ਪ੍ਰੰਤੂ ਸਰਕਾਰ ਭ੍ਰਿਸ਼ਟ ਮੈਨੇਜਮੈਂਟ ਤੇ ਪਰਚਾ ਦਰਜ ਕਰੇ : ਡੀ ਟੀ ਐੱਫ ਬਠਿੰਡਾ

ਪੰਜਾਬ ਨੈੱਟਵਰਕ, ਬਠਿੰਡਾ

ਆਦਰਸ਼ ਸਕੂਲ ਚਾਓ ਕੇ ਦੀ ਮੈਨੇਜਮੈਂਟ ਤੋਂ ਸਕੂਲ ਦਾ ਪ੍ਰਬੰਧ ਵਾਪਸ ਲੈਣਾ ਸੰਘਰਸ਼ ਕਰ ਰਹੇ ਲੋਕਾਂ ਦੀ ਅੰਸ਼ਕ ਜਿੱਤ ਹੈ ਪ੍ਰੰਤੂ ਸਰਕਾਰ ਵੱਲੋਂ ਬੜੇ ਸ਼ਾਤਰ ਤਰੀਕੇ ਨਾਲ ਗਲ-ਗਲ ਤੱਕ ਭਰਿਸ਼ਟਾਚਾਰ ਨਾਲ ਲੁਪਤ ਮੈਨੇਜਮੈਂਟ ਨੂੰ ਸਾਫ ਬਰੀ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਜਿਲਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੀ ਮੈਨੇਜਮੈਂਟ ਤੇ ਭਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ ਹਨ ਤੇ ਸਰਕਾਰ ਕੋਲ ਸਾਰੇ ਸਬੂਤ ਮੌਜੂਦ ਹਨ ਇਹ ਉਸ ਨੂੰ ਦੋਸ਼ਾਂ ਤੋਂ ਬਰੀ ਕਰਨ ਦਾ ਸਰਕਾਰ ਦਾ ਇੱਕ ਅਨੋਖਾ ਢੰਗ ਹੈ ਮੈਨੇਜਮੈਂਟ ਦੇ ਇਸ ਭਰਿਸ਼ਟਾਚਾਰ ਦੀ ਰਾਖੀ ਕਰਨ ਲਈ ਸਰਕਾਰ ਨੇ ਦੋ ਦਰਜਨ ਲੋਕਾਂ ਨੂੰ ਜੇਲ ਵਿੱਚ ਬੰਦ ਕੀਤਾ ਉਹਨਾਂ ਤੇ ਲਾਠੀਚਾਰਜ ਕਰਕੇ ਅਧਿਆਪਕਾਂ, ਬਜ਼ੁਰਗਾਂ ਅਤੇ ਕੁੜੀਆਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਗਿਆ।

ਜਿਸ ਮੈਨੇਜਮੈਂਟ ਦੇ ਭਰਿਸ਼ਟਾਚਾਰ ਖਿਲਾਫ ਲੰਬੀ ਜਦੋ ਜਹਿਦ ਕੀਤੀ ਗਈ ਉਸ ਮੈਨੇਜਮੈਂਟ ਨੂੰ ਇਹ ਕਹਿ ਕੇ ਕਿ ਉਹ ਸਕੂਲ ਦਾ ਪ੍ਰਬੰਧ ਚਲਾਉਣ ਤੋਂ ਅਸਮਰਥ ਹੈ ਇਸ ਕਰਕੇ ਉਸ ਤੋਂ ਸਕੂਲ ਦਾ ਚਾਰਜ ਵਾਪਸ ਲਿਆ ਜਾਂਦਾ ਹੈ। ਭ੍ਰਿਸ਼ਟ ਮੈਨੇਜਮੈਂਟ ਨੂੰ ਸਾਫ ਬਰੀ ਕਰਨ ਦਾ ਅਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦਾ ਸਰਕਾਰ ਦਾ ਮਕਾਰੀ ਭਰਿਆ ਫੈਸਲਾ ਹੈ ਇਸ ਫੈਸਲੇ ਜਰੀਏ ਸਰਕਾਰ ਵੱਲੋਂ ਮੈਨੇਜਮੈਂਟ ਨੂੰ ਬੋਹਾ ਅਤੇ ਭੋਪਾਲ ਦੇ ਹੋਰ ਸਕੂਲਾਂ ਵਿੱਚ ਇਹੋ ਜਿਹਾ ਭਰਿਸ਼ਟਾਚਾਰ ਕਰਨ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ।

ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰ ਕੋਲ ਸਾਰੇ ਸਬੂਤ ਮੌਜੂਦ ਹਨ ਤਾਂ ਭਰਿਸ਼ਟਾਚਾਰ ਦੀ ਦੋਸ਼ੀ ਮੈਨੇਜਮੈਂਟ ਤੇ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ? ਸਰਕਾਰ ਦੀ ਇਹ ਚਾਲ ਸਿੱਖਿਆ ਦੇ ਠੇਕੇਦਾਰਾਂ ਨਾਲ ਡੂੰਘੀ ਸਾਂਝ ਦਾ ਸਪਸ਼ਟ ਨਮੂਨਾ ਹੈ ਕਿ ਕਿਵੇਂ ਇਸ ਤਰਾਂ ਦੇ ਲੋਕ ਸਰਕਾਰ ਦੀ ਸਰਪ੍ਰਸਤੀ ਹੇਠ ਵਧ ਫੁੱਲ ਰਹੇ ਹਨ।

ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ ,ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ,ਵਿੱਤ ਸਕੱਤਰ ਅਨਿਲ ਭੱਟ ਅਤੇ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਰਿਸਟ ਮੈਨੇਜਮੈਂਟ ਦੇਖ ਖ਼ਿਲਾਫ਼ ਪਰਚਾ ਦਰਜ ਕਰੇ, ਸਕੂਲ ਵਿੱਚੋਂ ਮੁਅਤਲ ਕੀਤੇ ਅਧਿਆਪਕਾਂ ਨੂੰ ਤੁਰੰਤ ਬਹਾਲ ਕਰੇ, ਜੇਲ ਵਿੱਚ ਬੰਦ ਕੀਤੇ ਕਿਸਾਨ ਮਜ਼ਦੂਰ ਅਧਿਆਪਕ ਅਤੇ ਮਾਪਿਆਂ ਨੂੰ ਰਿਹਾਅ ਕਰੇ, ਸੰਘਰਸ਼ ਦੌਰਾਨ ਕਿਸਾਨ ਔਰਤਾਂ ਅਤੇ ਅਧਿਆਪਕਾਂਵਾਂ ਉੱਪਰ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਹਨਾਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਕਤ ਮੰਗਾ ਪੂਰੀ ਨਹੀਂ ਕਰਦੀ ਇਹ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਬਲਾਕ ਪ੍ਰਧਾਨ ਭੋਲਾ ਤਲਵੰਡੀ ਬਲਕਰਨ ਸਿੰਘ ਮੌੜ ਭੁਪਿੰਦਰ ਸਿੰਘ ਮਾਈਸਰਖਾਨਾ ਰਾਜਵਿੰਦਰ ਸਿੰਘ ਜਲਾਲ ਅਸ਼ਵਨੀ ਡੱਬਵਾਲੀ, ਜ਼ਿਲਾ ਆਗੂ ਬਲਜਿੰਦਰ ਕੌਰ, ਰਣਦੀਪ ਕੌਰ ਖਾਲਸਾ ਨੇ ਸਰਕਾਰ ਦੁਆਰਾ ਮੈਨੇਜਮੈਂਟ ਤੇ ਬਣਦੀ ਕਾਰਵਾਈ ਨਾ ਕਰਨ ਦੀ ਕਰੜੀ ਨਿੰਦਾ ਕੀਤੀ।

 

 

Leave a Reply

Your email address will not be published. Required fields are marked *