ਡੀ.ਟੀ.ਐਫ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਬਲਾਕ ਅਜਨਾਲਾ-1 ਵਿਖੇ ਨਵੀਂ ਬਲਾਕ ਕਮੇਟੀ ਗਠਿਤ, ਬਿਕਰਮਜੀਤ ਸਿੰਘ ਦਿਆਲਪੁਰਾ ਬਣੇ ਪ੍ਰਧਾਨ
ਡੀ.ਟੀ.ਐਫ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਿੱਚ ਬਲਾਕ ਕਮੇਟੀ ਅਜਨਾਲਾ-1 ਦੀ ਚੋਣ ਸਰਵਸੰਮਤੀ ਨਾਲ ਹੋਈ ਸੰਪਨ-ਗੁਰਬਿੰਦਰ ਸਿੰਘ ਖਹਿਰਾ
ਡੀ.ਟੀ.ਐਫ ਬਲਾਕ ਅਜਨਾਲਾ ਅਧੀਨ ਬਿਕਰਮਜੀਤ ਸਿੰਘ ਦਿਆਲਪੁਰਾ ਦੀ ਬਲਾਕ ਪ੍ਰਧਾਨ ਅਤੇ ਸੁਰਜੀਤ ਕੁਮਾਰ ਦੀ ਸਕੱਤਰ ਵਜੋਂ ਹੋਈ ਚੋਣ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਇਕਾਈ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਬਲਾਕ ਅਜਨਾਲਾ-1 ਦੀ ਬਲਾਕ ਕਮੇਟੀ ਦੀ ਚੋਣ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਰਾਜੇਸ਼ ਕੁੰਦਰਾ ਦੀ ਯੋਗ ਅਗੁਵਾਈ ਵਿੱਚ ਬਲਾਕ ਡੈਲੀਗੇਟਾਂ ਦੀ ਹਾਜ਼ਰੀ ਵਿੱਚ ਸੁਖਾਵੇਂ ਮਾਹੌਲ ਵਿੱਚ ਸਰਵਸੰਮਤੀ ਨਾਲ ਸੰਪਨ ਹੋਈ।
ਇਸ ਮੌਕੇ ਸਾਥੀ ਗੁਰਬਿੰਦਰ ਸਿੰਘ ਖਹਿਰਾ ਨੇ ਬਤੌਰ ਚੋਣ ਆਬਜ਼ਰਵਰ ਸ਼ਿਰਕਤ ਕੀਤੀ ਅਤੇ ਬਲਾਕ ਅਧੀਨ ਸੇਵਾ ਨਿਭਾ ਰਹੇ ਸਮੂਹ ਅਧਿਆਪਕ ਵਰਗ ਨੂੰ ਅਜੋਕੇ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਭੂਗੋਲਿਕ ਹਾਲਾਤਾਂ ਵਿੱਚ ਇੱਕਜੁੱਟ ਹੋਕੇ ਸਾਂਝੇ ਘੋਲਾਂ ਦੀ ਅਹਿਮੀਅਤ ਉੱਤੇ ਚਾਨਣਾ ਪਾਇਆ।
ਇਸ ਚੋਣ ਵਿੱਚ ਸਾਥੀ ਬਿਕਰਮਜੀਤ ਸਿੰਘ ਦਿਆਲਪੂਰਾ ਦੀ ਪ੍ਰਧਾਨ, ਸਾਥੀ ਸੁਰਜੀਤ ਕੁਮਾਰ ਚਮਿਆਰੀ ਦੀ ਸਕੱਤਰ, ਗੁਰਪ੍ਰੀਤ ਸਿੰਘ ਚਮਿਆਰੀ ਦੀ ਵਿੱਤ ਸਕੱਤਰ, ਸਾਥੀ ਰਵੀ ਕੁਮਾਰ ਲੱਖੂਵਾਲ ਅਤੇ ਸਾਥੀ ਰਾਜੀਵ ਕੁਮਾਰ ਅਜਨਾਲਾ ਦੀ ਸੀਨੀਅਰ ਮੀਤ ਪ੍ਰਧਾਨ, ਸਾਥੀ ਸੋਨੀ ਦਿਆਲ ਭੱੜਨਗ ਦੀ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸੁਲਤਾਨ ਮਾਹਲ ਦੀ ਪ੍ਰਚਾਰ ਸਕੱਤਰ, ਸਾਥੀ ਹਰਵੰਤ ਸਿੰਘ ਮਾਕੋਵਾਲ ਦੀ ਜੱਥੇਬੰਧਕ ਸਕੱਤਰ, ਸਾਥੀ ਨਵਤੇਜ ਸਿੰਘ ਗੱਗੋਮਾਹਲ ਦੀ ਪ੍ਰੈਸ ਸਕੱਤਰ ਵਜੋਂ ਸਰਵਸੰਮਤੀ ਨਾਲ ਚੋਣ ਕੀਤੀ ਗਈ, ਜਿਸ ਨੂੰ ਹਾਜ਼ਰੀਨ ਡੈਲੀਗੇਟਾਂ ਦੇ ਹਾਊਸ ਨੇ ਪ੍ਰਵਾਨਗੀ ਦਿੱਤੀ।
ਚੋਣ ਪ੍ਰਕਿਰਿਆ ਸੰਪਨ ਹੋਣ ਉਪਰੰਤ ਨਵ ਨਿਯੁਕਤ ਅਹੁਦੇਦਾਰਾਂ ਨੇ ਜਥੇਬੰਦੀ ਵੱਲੋਂ ਸੌਪੀ ਜਿੰਮੇਵਾਰੀ ਲਈ ਧੰਨਵਾਦ ਕਰਦਿਆਂ ਆਪਣੀ ਜਥੇਬੰਦਕ ਜਿੰਮੇਵਾਰੀਆਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਪੂਰਨ ਵਿਸ਼ਵਾਸ ਦਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਕੁਮਾਰ ਪਰਾਸ਼ਰ, ਬਲਦੇਵ ਮੰਨਣ, ਮੁਨੀਸ਼ ਪੀਟਰ, ਦਿਲਰਾਜ ਸਿੰਘ, ਹਰਜੀਤਪਾਲ ਸਿੰਘ, ਨਰਿੰਦਰ ਕੁਮਾਰ, ਅਮਿਤ ਕੁਮਾਰ, ਵਰਿੰਦਰ ਕੁਮਾਰ, ਮਨਦੀਪ ਸਿੰਘ, ਵਿਕਰਮ ਕੁਮਾਰ ਆਦਿ ਹਾਜ਼ਿਰ ਰਹੇ।