ਬੇਰੁਜਗਾਰ ਆਰਟ ਐਂਡ ਕਰਾਫਟ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ, ਸਰਕਾਰ ਕੀਤੀ ਖ਼ਾਸ ਅਪੀਲ
ਪੰਜਾਬ ਨੈੱਟਵਰਕ, ਲੁਧਿਆਣਾ-
ਲੁਧਿਆਣਾ ਵਿਖੇ ਬੇਰੁਜਗਾਰ ਆਰਟ ਐਂਡ ਕਰਾਫਟ ਸੰਘਰਸ਼ ਕਮੇਟੀ ਦੀ ਸਟੇਟ ਲੈਵਲ ਦੀ ਮੀਟਿੰਗ ਹੋਈ। ਜਿਸ ਵਿੱਚ ਸਾਰੇ ਹੀ ਬੇਰੁਜਗਾਰ ਨੌਜਵਾਨਾਂ ਵੱਲੋਂ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਸੰਬੰਧੀ ਵਿਸ਼ੇ ਤੇ ਚਰਚਾ ਕੀਤੀ ਗਈ।
ਮੁੱਖ ਮੰਗਾਂ:-
1. ਆਰਟ ਐਂਡ ਕਰਾਫਟ ਆਧਿਆਪਕਾਂ ਦੀ ਭਰਤੀ ਲਈ ਯੋਗਤਾ ਚ ਕੀਤਾ ਹੋਇਆ ਬੇਲੋੜਾ ਵਾਧਾ ਜਲਦੀ ਤੋਂ ਜਲਦੀ ਵਾਪਿਸ ਲਿਆ ਜਾਵੇ ਅਤੇ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ PSTET ਪਾਸ ਨੂੰ 2021 ਚ ਪਿਛਲੀ ਸਰਕਾਰ ਵੱਲੋਂ ਕੱਢੀਆਂ ਗਈਆਂ 250 ਪੋਸਟਾਂ ਲਈ ਯੋਗ ਕਰਾਰ ਕੀਤਾ ਜਾਵੇ ।
2. ਜਲਦੀ ਤੋਂ ਜਲਦੀ ਆਰਟ ਐਂਡ ਕਰਾਫਟ ਦੀਆਂ 2021 ਚ ਆਈਆਂ ਹੋਈਆਂ 250 ਪੋਸਟਾਂ ਦਾ ਵਿਸ਼ੇ ਦਾ ਪੇਪਰ ਲਿਆ ਜਾਵੇ ।
3. ਉਮਰ ਹੱਦ ਵਿੱਚ 10 ਸਾਲ ਦਾ ਵਾਧਾ ਕੀਤਾ ਜਾਵੇ ਤਾਂ ਜੋ ਸਾਥੀ ਉਮਰ ਹੱਦ ਪਾਰ ਕਰ ਚੁੱਕੇ ਹਨ ਜਾਂ ਉਮਰ ਹੱਦ ਪਾਰ ਹੋਣ ਕੰਡੇ ਬੈਠੇ ਹਨ ਉਹਨਾਂ ਸਭ ਨੂੰ ਆਰਟ ਐਂਡ ਕਰਾਫਟ ਵਿਸ਼ੇ ਦਾ ਪੇਪਰ ਦੇਣ ਦਾ ਮੌਕਾ ਮਿਲ ਸਕੇ ।
4. ਯੂਨੀਅਨ ਵੱਲੋਂ ਇਹ ਵੀ ਫੈਂਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸ਼ਘਰਸ਼ ਵਿੱਢਿਆ ਜਾਵੇਗਾ ਅਤੇ ਜਲੰਧਰ ਵਿਖੇ ਹੋਣ ਵਾਲੀ ਜਿਮਨੀ ਚੋਣ ਚ ਵੀ ਸਰਕਾਰ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ।
5. ਜਲਦੀ ਤੋਂ ਜਲਦੀ 2000 ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਦੀਆਂ ਨਵੀਆਂ ਪੋਸਟਾਂ ਕੱਢੀਆਂ ਜਾਣ।