ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜ਼ਦੂਰਾਂ ਹੱਕ ‘ਚ ਨਹੀਂ
ਮੁਲਾਜ਼ਮ ਜਥੇਬੰਦੀਆਂ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ
ਪੰਜਾਬ ਨੈੱਟਵਰਕ, ਸ਼੍ਰੀ ਅਨੰਦਪੁਰ ਸਾਹਿਬ-
ਮਜ਼ਦੂਰ ਦਿਵਸ ਮੋਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਖ ਵੱਖ ਜਥੇਬੰਦੀਆਂ ਵਲੋਂ ਸਾਂਝੇ ਤੋਰ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵਲੋਂ ਤਰਸੇਮ ਲਾਲ ਬੜਵਾ, ਜਲ ਸਪਲਾਈ ਯੂਨੀਅਨ ਵੱਲੋਂ ਕਪਿਲ ਮਹਿੰਦਲੀ, ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ, ਜੰਗਲਾਤ ਮਜ਼ਦੂਰ ਵਰਕਰ ਯੂਨੀਅਨ ਵਲੋਂ ਬਲਦੇਵ ਕੁਮਾਰ ਕਾਕੂ, ਹਾਈਡਲ ਪੈਸਕੋ ਯੂਨੀਅਨ ਤੋਂ ਪੀਯੂਸ਼ ਝਿੰਜੜੀ, ਕਿਰਤੀ ਮਜ਼ਦੂਰ ਯੂਨੀਅਨ ਪੰਜਾਬ ਦੇ ਸੁਬਾਈ ਆਗੂ ਬਬਲੀ ਅਟਵਾਲ ਆਦਿ ਆਗੂਆਂ ਦੀ ਅਗਵਾਈ ਹੇਠ ਸ਼੍ਰੀ ਅਨੰਦਪੁਰ ਸਾਹਿਬ ਬੱਸ ਅੱਡੇ ਤੇ ਇਕੱਠੇ ਹੋ ਕੇ ਰੋਹ ਭਰਪੂਰ ਰੈਲੀ ਕਰਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ।
ਇਸ ਮੋਕੇ ਤੇ ਵੱਖ-ਵੱਖ ਵੱਖ ਵੱਖ ਆਗੂਆਂ ਨੇ ਸਭ ਤੋਂ ਪਹਿਲਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਉਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਅੱਜ ਮਜ਼ਦੂਰਾਂ ਦੇ ਹੱਕ ਖੋ ਰਹੀਆਂ ਹਨ, ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤੀ ਜਾ ਰਹੀ ਹੈ, ਮਿਨੀਮਮ ਵੇਜ ਐਕਟ ਲਾਗੂ ਨਹੀਂ ਕੀਤਾ ਜਾ ਰਿਹਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਰਿਹਾ, ਮੁਲਾਜ਼ਮਾਂ ਤੋਂ ਪੈਨਸ਼ਨਰੀ ਲਾਭ ਖੋਏ ਜਾ ਰਹੇ ਹਨ। ਐਕਟ 1948 ਮੁਤਾਬਕ ਤਨਖਾਹਾਂ ਦਾ ਫਾਰਮੂਲਾ ਵੀ ਰੱਦ ਕਰ ਦਿਤਾ ਗਿਆ ਹੈ।
ਕੁਲ ਮਿਲਾ ਕੇ ਅੱਜ ਦੇ ਦਿਨ ਬੇਸ਼ੱਕ ਲੋਕਾਂ ਨੂੰ ਦੱਸਣ ਲਈ ਛੁੱਟੀ ਦਾ ਐਲਾਨ ਕਰਕੇ ਬੜੇ ਬੜੇ ਅਖਬਾਰੀ ਇਸ਼ਤਿਹਾਰ ਦੇ ਰਹੀਆਂ ਹਨ, ਪਰ ਨੀਤੀਆਂ ਮਜ਼ਦੁਰਾਂ ਦੇ ਹੱਕ ਵਿਚ ਨਹੀਂ ਸਗੋਂ ਸਰਮਾਏਦਾਰੀ ਸਿਸਟਮ ਦੇ ਹੱਕ ਵਿਚ ਬਣਾਈਆਂ ਜਾ ਰਹੀਆਂ ਹਨ, ਅਤੇ ਮਜ਼ਦੂਰਾਂ ਤੋਂ ਉਨ੍ਹਾਂ ਦੇ ਹੱਕ ਅਤੇ ਸਹੁਲਤਾਂ ਖੋਹ ਕੇ ਉਨਾਂ ਨੂੰ ਬੰਧੂਆ ਮਜ਼ਦੂਰ ਬਣਾਂ ਕੇ ਲੁਟ ਲਈ ਕਾਰਪੋਰੇਟ ਸਿਸਟਮ ਅੱਗੇ ਪਰੋਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਵਲੋਂ ਖਰੜ ਅਤੇ ਲਾਲੜੂ ਬਿਜਲੀ ਬੋਰਡ ਦੀ ਸਬ ਡਵੀਜ਼ਨ ਨੂੰ ਵੀ ਨਿਜੀ ਹੱਥਾਂ ਵਿਚ ਦੇਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਹਮਲੇ ਖਿਲਾਫ ਹਰ ਸੰਭਵ ਸੰਘਰਸ਼ ਕੀਤਾ ਜਾਵੇਗਾ। ਅਖੀਰ ਵਿਚ ਆਗੂਆਂ ਨੇ ਵਰਕਰਾਂ ਨੂੰ ਭਵਿੱਖ ਦੇ ਸੰਘਰਸ਼ਾਂ ਦੀ ਤਿਆਰੀ ਵਿਚ ਜੁਟ ਜਾਣ ਦੀ ਅਪੀਲ ਕਰਦਿਆਂ ਬੱਸ ਅੱਡੇ ਤੇ ਦੁਬਾਰਾ ਵਾਪਸ ਆ ਕੇ ਆਪਣਾਂ ਰੋਸ ਪ੍ਰਦਰਸ਼ਨ ਸਮਾਪਤ ਕਰਦਿਆਂ ਕੁਲ ਦੁਨੀਆਂ ਦੇ ਮਜ਼ਦੂਰਾਂ ਨੂੰ ਮਜ਼ਦੁਰ ਦਿਵਸ ਦੀ ਵਧਾਈ ਦਿੰਦਿਆਂ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ।
ਇਸ ਮੋਕੇ ਤੇ ਜਲ ਸਪਲਾਈ ਯੂਨੀਅਨ ਵੱਲੋਂ ਗੁਰਮੁਖ ਸਿੰਘ ਕਲੋਤਾ, ਗੋਲਡੀ ਜਿੰਦਵੜੀ, ਅਰਜੁਨ ਸਿੰਘ, ਸੋਨੂੰ ਕੁਮਾਰ ਨੰਗਲ, ਸੁਰਿੰਦਰ ਬਾਸੋਵਾਲ, ਜੰਗਲਾਤ ਵਰਕਰ ਯੂਨੀਅਨ ਵਲੋਂ ਬਲਦੇਵ ਕੁਮਾਰ ਕਾਕੂ ਗੁਰਮੇਲ ਸਿੰਘ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵਲੋਂ ਸੂਬਾ ਕੈਸ਼ੀਅਰ ਸੰਤੋਖ ਸਿੰਘ ਸਰਕਲ ਆਗੂ ਰਾਮ ਕ੍ਰਿਸ਼ਨ ਬੈਂਸ ਸਬ ਡਵੀਜ਼ਨ ਆਗੂ ਹਰਮਿੰਦਰ ਸਿੰਘ ਸੰਜੀਵ ਕੁਮਾਰ ਜਸਪਾਲ ਕੁਮਾਰ ਕੋਟਲਾ ਜਰਨੈਲ ਸਿੰਘ ਹਰਪ੍ਰੀਤ ਸਿੰਘ ਪੈਨਸ਼ਨਰ ਐਸੋਸ਼ੀਏਸ਼ਨ ਵਲੋਂ ਭਾਗ ਸਿੰਘ ਭਾਉਵਾਲ ਬਲਵੰਤ ਸਿੰਘ ਲੋਦੀਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ।