ਬਠਿੰਡਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਠੇਕੇਦਾਰੀ, ਨਿੱਜੀਕਰਨ ਅਤੇ ਮੁਲਾਜ਼ਮਾਂ ਦੀਆਂ ਸਹੂਲਤਾਂ ਬੰਦ ਕਰਨ ਖ਼ਿਲਾਫ਼ ਸੰਘਰਸ਼ ਕਰਨ ਦਾ ਕੀਤਾ ਅਹਿਦ
ਪੰਜਾਬ ਨੈੱਟਵਰਕ, ਬਠਿੰਡਾ
ਬਠਿੰਡਾ ਦੇ ਟੀਚਰ ਹੋਮ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਬਠਿੰਡਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ, ਠੇਕਾ ਭਰਤੀ ਅਤੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਸਹੂਲਤਾਂ ਬੰਦ ਕਰਨ ਖਿਲਾਫ ਸਾਂਝੇ ਸੰਘਰਸ਼ ਕਰਨ ਦਾ ਅਹਿਦ ਕੀਤਾ ਗਿਆ ਅਤੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਸਰਕਾਰਾਂ ਦੀਆਂ ਲੋਕ ਮਾਰੂ ਅਤੇ ਭਰਾ ਮਾਰੂ ਨੀਤੀਆਂ ਦੇ ਖਿਲਾਫ ਡਟਵੇਂ ਰੂਪ ਵਿੱਚ ਸਾਹਮਣੇ ਆਉਣ ਦਾ ਸੱਦਾ ਦਿੱਤਾ।
ਅੱਜ ਸਥਾਨਕ ਟੀਚਰ ਹੋਮ ਬਠਿੰਡਾ ਵਿਖੇ ਇਕੱਠੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਜਿਲਾ ਸਕੱਤਰ ਜਸਵਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਵੇਰਕਾ ਮਿਲਕ ਪਲਾਂਟ ਕਰਮਚਾਰੀ ਯੂਨੀਅਨ ਤੋਂ ਹਰਦੇਵ ਸਿੰਘ ਚੋਪੜਾ, ਟੈਕਨੀਕਲ ਸਰਵਿਸ ਯੂਨੀਅਨ ਤੋਂ ਚੰਦਰ ਸ਼ਰਮਾ, ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਤੋਂ ਲਖਵਿੰਦਰ ਸਿੰਘ ਅਤੇ ਪੀ ਐਸ ਯੂ ਸ਼ਹੀਦ ਰੰਧਾਵਾ ਤੋਂ ਬਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਮਈ 1886 ਸ਼ਿਕਾਗੋ ਤੋਂ ਸ਼ੁਰੂ ਹੋਏ ਮਜ਼ਦੂਰ ਸੰਘਰਸ਼ ਨੂੰ ਯਾਦ ਕਰਦਿਆਂ ਉਹ ਸਮਾਂ ਯਾਦ ਆਉਂਦਾ ਹੈ ਜਦੋਂ ਮਜ਼ਦੂਰਾਂ ਨੇ ਬਹੁਤ ਹੀ ਮਾੜੀਆਂ ਕੰਮ ਹਾਲਤਾਂ ਚੋਂ ਉੱਠਣ ਦੇ ਯਤਨ ਕੀਤੇ 1886 ਦੀਆਂ ਪ੍ਰਾਪਤੀਆਂ ਨੂੰ ਹੁਣ ਸਰਕਾਰਾਂ ਤੇ ਸਾਮਰਾਜੀ ਨਿਸਣ ਲੱਗੇ ਹੋਏ ਹਨ ਜਿੱਥੇ ਸਾਰੇ ਮਹਿਕਮਿਆਂ ਵਿੱਚ ਨਿੱਜੀ ਕਰਨ ਦਾ ਦੌਰ ਤੇਜ਼ ਕੀਤਾ ਹੋਇਆ ਹੈ ਉੱਥੇ ਦੇਸ਼ ਦੀ ਭਾਜਪਾ ਸਰਕਾਰ ਨੇ ਭਰਾ ਮਾਰੂ ਜੰਗ ਵਿੱਚ ਲੋਕਾਂ ਨੂੰ ਪਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਸਾਰੇ ਮਹਿਕਮੇ ਵਿੱਚ ਠੇਕੇਦਾਰੀ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ।
ਜਿਸ ਦੇ ਖਿਲਾਫ ਜ਼ੋਰ ਨਾਲ ਅਤੇ ਏਕੇ ਨਾਲ ਲੜਨ ਦੀ ਲੋੜ ਹੈ ਜਿੱਥੇ ਮਜ਼ਦੂਰਾਂ ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮਾਂ ਨੂੰ ਰੁਜ਼ਗਾਰ ਤੋਂ ਵਿਰਵੇ ਕਰਨ ਦੀ ਸਕੀਮ ਹੈ ਉਥੇ ਕਿਸਾਨਾਂ ਤੋਂ ਜਮੀਨਾਂ ਖੋਹੀਆਂ ਜਾ ਰਹੀਆਂ ਹਨ ਵਿਦਿਆਰਥੀਆਂ ਦੀਆਂ ਪੜ੍ਹਾਈਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ ਰੁਜ਼ਗਾਰ ਮਿਲ ਨਹੀਂ ਰਿਹਾ ਇਸ ਮੌਕੇ ਤੇ ਸ਼ਿਕਾਗੋ ਦੇ ਸ਼ਹੀਦ ਸਾਡਾ ਰਾਹ ਸੁਣਾਉਂਦੇ ਹਨ ਅੱਜ ਬਠਿੰਡੇ ਦੇ ਟੀਚਰ ਹੋਮ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ ਉਸ ਤੋਂ ਬਾਅਦ ਸ਼ਹਿਰ ਵਿੱਚ ਮੰਗਾਂ ਮਸਲਿਆਂ ਦੇ ਨਾਅਰੇ ਮਾਰਦੇ ਹੋਏ ਜੋਸ਼ੀਲਾ ਮਾਰਚ ਕੀਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਲੋਕ ਮੋਰਚਾ ਪੰਜਾਬ ਤੋਂ ਗੁਰਮੁਖ ਸਿੰਘ ਨਥਾਣਾ ਡੀਟੀਐਫ ਤੋਂ ਬਲਾਕ ਪ੍ਰਧਾਨ ਭੋਲਾ ਤਲਵੰਡੀ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਤੋਂ ਖੁਸ਼ਦੀਪ ਸਿੰਘ ਅਤੇ ਜਗਜੀਤ ਸਿੰਘ, ਪੀਐਸਯੂ ਰੰਧਾਵਾ ਤੋਂ ਬਿੱਕਰ ਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।