Punjab News: ਨੀਟ ਪ੍ਰੀਖਿਆ 4 ਮਈ ਨੂੰ..! ਕੇਂਦਰਾਂ ਨੇੜੇ ਧਾਰਾ 168 ਲਾਗੂ
ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ, ਪੀ.ਸੀ.ਐਸ. ਵੱਲੋਂ ਮਿਤੀ 04/05/2025 ਨੂੰ ਨੀਟ (ਯੂ.ਜੀ.) ਪ੍ਰੀਖਿਆ 2025 ਲਈ ਬਣਾਏ ਗਏ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਮਿਤੀ 04/05/2025 ਨੂੰ ਨੀਟ (ਯੂ.ਜੀ.) ਪ੍ਰੀਖਿਆ 2025 ਲਈ ਜਾ ਰਹੀ ਹੈ ਜਿਸ ਲਈ ਸਾਰਾਗੜ੍ਹੀ ਮੈਮੋਰੀਅਲ ਮਰੀਟੋਰੀਅਸ ਸਕੂਲ, ਪਿੰਡ ਹਕੂਮਤ ਸਿੰਘ ਵਾਲਾ, ਪੀ.ਐਮ. ਸ਼੍ਰੀ ਕੇ.ਵੀ. ਨੰ: 1 ਸਕੂਲ, ਫ਼ਿਰੋਜ਼ਪੁਰ ਛਾਉਣੀ ਅਤੇ ਪੀ.ਐਮ. ਸ਼੍ਰੀ ਕੇ.ਵੀ. ਨੰ: 2 ਸਕੂਲ, ਫ਼ਿਰੋਜ਼ਪੁਰ ਛਾਉਣੀ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਇਹ ਹੁਕਮ ਇਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਣਗੇ।