IEAT ਅਧਿਆਪਕਾਂ ਨੇ ਐਸਡੀਐਮ ਫਿਲੌਰ ਨੂੰ ਸੌਂਪਿਆ ਮੰਗ ਪੱਤਰ, ਕਿਹਾ- ਸੀਐੱਮ ਮਾਨ ਦਾ 4 ਮਈ ਨੂੰ ਕਰਾਂਗੇ ਵਿਰੋਧ
ਪੰਜਾਬ ਨੈੱਟਵਰਕ, ਜਲੰਧਰ-
ਆਈ ਈ ਏ ਟੀ ਅਧਿਆਪਕਾਂ ਨਾਲ ਕੀਤੇ ਵਾਅਦੇ ਤੋਂ ਸਰਕਾਰ ਮੁੱਕਰ ਰਹੀ ਹੈ ਅਤੇ ਮੀਟਿੰਗਾਂ ਦੇਣ ਤੋਂ ਬਾਅਦ ਵੀ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਿਸ ਕਾਰਨ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਪਿੰਡ ਧਨੀ ਅਤੇ ਪਿੰਡ ਲਖਣਪਾਲ ਤਹਿਸੀਲ ਫਿਲੌਰ, ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ 04 ਮਈ ਨੂੰ ਪ੍ਰੋਗਰਾਮ ਹੈ।
ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਪ੍ਰੋਗਰਾਮ ਦੇ ਦੌਰਾਨ ਨਾਅਰੇਬਾਜ਼ੀ ਕੀਤੇ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਆਈ. ਈ. ਏ ਟੀ ਅਧਿਆਪਕ ਸਾਥੀਆਂ ਨੂੰ ਪਹੁੰਚਣਗੇ। ਇਹ ਜਾਣਕਾਰੀ ਸਟੇਟ ਪ੍ਰਧਾਨ ਗੁਰਲਾਲ ਸਿੰਘ ਟੂਰ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਾਹਿਬਾਨ ਪ੍ਰਧਾਨ ਤਰਨਦੀਪ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦਿੱਤੀ।
ਇਸ ਸਬੰਧੀ ਐਸਡੀਐਮ ਫਿਲੌਰ ਨੂੰ ਦਿੱਤਾ ਗਿਆ, ਜਿਸ ਵਿੱਚ ਮੈਡਮ ਕਸ਼ਮੀਰ ਕੌਰ ਤੇ ਮੈਡਮ ਬਲਜਿੰਦਰ ਕੌਰ ਫਿਲੌਰ ਹਜ਼ਾਰ ਸਨ।