Rain Alert: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ 4 ਜ਼ਿਲ੍ਹਿਆਂ ਭਾਰੀ ਮੀਂਹ ਦੇ ਨਾਲ ਪੈਣਗੇ ਗੜੇ
Rain Alert:
ਪੰਜਾਬ ਦੇ ਚਾਰ ਜਿਲ੍ਹਿਆਂ ਵਿੱਚ ਅਗਲੇ ਕੁੱਝ ਘੰਟਿਆਂ ਦੇ ਦੌਰਾਨ ਭਾਰੀ ਮੀਂਹ ਦੇ ਨਾਲ ਗੜੇ ਪੈਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਮ ਮੁਤਾਬਿਕ ਅਗਲੇ ਕੁੱਝ ਘੰਟਿਆਂ ਦੌਰਾਨ ਪਟਿਆਲਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਵਿੱਚ ਦਰਮਿਆਨੀ ਤੂਫਾਨ (ਹਵਾ ਦੀ ਗਤੀ 50- 60 ਕਿਲੋਮੀਟਰ) ਬਿਜਲੀ ਅਤੇ ਗੜੇ ਦੇ ਨਾਲ ਦੀ ਸੰਭਾਵਨਾ ਹੈ।
ਇੱਥੇ ਦੱਸ ਦਈਏ ਕਿ ਮਈ ਮਹੀਨਾ ਸ਼ੁਰੂ ਹੋਣ ਨਾਲ ਹੀ ਅਚਾਨਕ ਬਦਲੇ ਮੌਸਮ ਨੇ ਜਿਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦਾ ਕਹਿਰ ਵੀ ਵੇਖਣ ਨੂੰ ਮਿਲਿਆ ਹੈ। ਕਈ ਥਾਵਾਂ ‘ਤੇ ਭਾਰੀ ਮੀਂਹ ਕਾਰਨ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ, ਤਾਂ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਦਾ ਫਸਲਾਂ ‘ਤੇ ਅਸਰ ਵੇਖਣ ਨੂੰ ਮਿਲਿਆ ਹੈ।
ਮੋਹਾਲੀ ਜ਼ਿਲ੍ਹੇ ਵਿੱਚ ਵੀ ਹਲਕੀ ਬੂੰਦਾਂ-ਬਾਦੀ ਜਾਰੀ ਹੈ, ਉਥੇ ਹੀ ਬਾਬਾ ਬਕਾਲਾ ਸਾਹਿਬ ਵਿਖੇ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਮੀਂਹ ਨਾਲ ਇਥੇ ਤੇਜ਼ ਠੰਡੀਆ ਹਵਾਵਾਂ ਚੱਲ ਰਹੀਆ ਹਨ ਅਤੇ ਅਸਮਾਨ ‘ਚ ਕਾਲੇ ਬੱਦਲ ਛਾਏ ਹੋਏ ਹਨ। ਮੀਂਹ ਕਾਰਨ ਬਾਬਾ ਬਕਾਲਾ ‘ਚ ਇੱਕ ਬਿਜਲੀ ਵੀ ਕੁੱਝ ਸਮਾਂ ਬੰਦ ਰਹੀ। ਲਗਭਗ ਇੱਕ ਘੰਟੇ ਪਿੱਛੋਂ ਬਾਰਿਸ਼ ਰੁਕਣ ਤੋਂ ਬਾਅਦ ਮੌਸਮ ਸਾਫ਼ ਹੋਇਆ ਦੱਸਿਆ ਜਾ ਰਿਹਾ ਹੈ।
ਜਲੰਧਰ ਦੇ ਭੋਗਪੁਰ ਤੋਂ ਤੇਜ਼ ਮੀਂਹ ਦੀਆਂ ਖ਼ਬਰਾਂ ਹਨ, ਜਿਥੇ ਕੁੱਝ ਥਾਂਵਾਂ ‘ਤੇ ਮੀਂਹ ਨਾਲ ਗੜ੍ਹੇਮਾਰੀ ਵੀ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਬਠਿੰਡਾ ਸ਼ਹਿਰ ਵਿੱਚ ਮੀਂਹ ਅਤੇ ਪਿੰਡਾਂ ਵਿੱਚ ਗੜ੍ਹੇਮਾਰੀ ਅਤੇ ਕੀਰਤਪੁਰ ਸਾਹਿਬ ਦੇ ਨੇੜਲੇ ਚੰਗਰ ਇਲਾਕੇ ਵਿੱਚ ਵੀ ਗੜ੍ਹੇਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਆਰੈਂਜ ਤੇ ਯੈਲੋ ਅਲਰਟ
ਦੱਸ ਦਈਏ ਕਿ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੂਫ਼ਾਨ, ਤੇਜ਼ ਹਵਾਵਾਂ ਅਤੇ ਮੀਂਹ ਸਬੰਧੀ ਆਰੈਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ ਹਨ। ਅਗਲੇ 6 ਦਿਨਾਂ ਤੱਕ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ।
ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ (40-60 ਕਿਲੋਮੀਟਰ ਪ੍ਰਤੀ ਘੰਟਾ) ਅਤੇ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ।
ਐਤਵਾਰ ਨੂੰ, ਉੱਤਰੀ ਭਾਰਤ ਦਾ ਵੱਧ ਤੋਂ ਵੱਧ ਤਾਪਮਾਨ 34-36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਦਿੱਲੀ ਤੋਂ ਇਲਾਵਾ, ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਵੀ ਮੀਂਹ ਦੇ ਨਾਲ-ਨਾਲ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ ਸੋਮਵਾਰ, 5 ਮਈ ਤੋਂ 7 ਮਈ ਤੱਕ ਮੌਸਮ ਇਸ ਤਰ੍ਹਾਂ ਹੀ ਰਹੇਗਾ। ਵੱਧ ਤੋਂ ਵੱਧ ਤਾਪਮਾਨ 30-32 ਡਿਗਰੀ ਅਤੇ ਘੱਟੋ-ਘੱਟ 24 ਡਿਗਰੀ ਰਹਿਣ ਦੀ ਉਮੀਦ ਹੈ। 8 ਮਈ ਅਤੇ 9 ਮਈ ਨੂੰ ਵੀ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਕੁੱਲ ਮਿਲਾ ਕੇ, ਅਗਲੇ ਇੱਕ ਹਫ਼ਤੇ ਤੱਕ ਗਰਮੀ ਦਿੱਲੀ ਵਾਲਿਆਂ ਤੋਂ ਦੂਰ ਰਹੇਗੀ।