ਵੱਡੀ ਖਬਰ: ਦਿੱਲੀ ‘ਚ ਆਮ ਆਦਮੀ ਪਾਰਟੀ ਦੋਫਾੜ, 13 AAP ਆਗੂਆਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ
ਏਜੰਸੀ, ਨਵੀਂ ਦਿੱਲੀ-
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਨੇ। ਇੱਥੇ ਪੰਜਾਬ ਵਿੱਚ ਭਾਵੇਂ ਉਹ ਲੁਧਿਆਣਾ ਜਿਮਣੀ ਚੋਣ ਜਿੱਤਣ ਵਾਸਤੇ ਡੇਰੇ ਲਾਈ ਬੈਠੇ ਨੇ ਅਤੇ ਕਈ ਜਗਾਵਾਂ ਤੇ ਨਸ਼ਾ ਵਿਰੋਧੀ ਸਮਾਗਮ ਵਿੱਚ ਹਿੱਸਾ ਲੈ ਰਹੇ ਨੇ, ਉਥੇ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ 13 ਆਪ ਆਗੂਆਂ ਅਤੇ ਕੌਂਸਲਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਬਾਗ਼ੀ ਕੌਂਸਲਰਾਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।
ਬਾਗ਼ੀ ਆਗੂਆਂ ਨੇ ਐਮਸੀਡੀ ਵਿੱਚ ਇੱਕ ਵੱਖਰਾ ਸਮੂਹ ਬਣਾਇਆ ਹੈ। ਇਨ੍ਹਾਂ ਨਗਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਹੇਮਚੰਦਰ ਗੋਇਲ ਦੀ ਅਗਵਾਈ ਹੇਠ ਤੀਜਾ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਗਿਆ। ਮੁਕੇਸ਼ ਗੋਇਲ ਪਾਰਟੀ ਦੇ ਪ੍ਰਧਾਨ ਹੋਣਗੇ।
ਜਾਣਕਾਰੀ ਦੇ ਅਨੁਸਾਰ, ਹੇਮਾਨਚੰਦ ਗੋਇਲ, ਦਿਨੇਸ਼ ਭਾਰਦਵਾਜ, ਹਿਮਾਨੀ ਜੈਨ, ਊਸ਼ਾ ਸ਼ਰਮਾ, ਸਾਹਿਬ ਕੁਮਾਰ, ਰਾਖੀ ਕੁਮਾਰ, ਅਸ਼ੋਕ ਪਾਂਡੇ, ਰਾਜੇਸ਼ ਕੁਮਾਰ, ਅਨਿਲ ਰਾਣਾ, ਦੇਵੇਂਦਰ ਕੁਮਾਰ, ਹਿਮਾਨੀ ਜੈਨ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।
‘ਆਪ’ ਆਗੂਆਂ ਨੇ ਦੱਸਿਆ ਅਸਤੀਫ਼ਾ ਦੇਣ ਦਾ ਕਾਰਨ
‘ਆਪ’ ਤੋਂ ਅਸਤੀਫ਼ਾ ਦੇਣ ‘ਤੇ ਸੀਨੀਅਰ ਆਗੂ ਹਿਮਾਨੀ ਜੈਨ ਨੇ ਕਿਹਾ, “ਅਸੀਂ ਇੱਕ ਨਵੀਂ ਪਾਰਟੀ, ਇੰਦਰਪ੍ਰਸਥ ਵਿਕਾਸ ਪਾਰਟੀ, ਬਣਾਈ ਹੈ। ਅਸੀਂ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ 2.5 ਸਾਲਾਂ ਵਿੱਚ, ਨਿਗਮ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ, ਜੋ ਕੀਤਾ ਜਾਣਾ ਚਾਹੀਦਾ ਸੀ। ਅਸੀਂ ਸੱਤਾ ਵਿੱਚ ਸੀ, ਫਿਰ ਵੀ ਅਸੀਂ ਕੁਝ ਨਹੀਂ ਕੀਤਾ। ਅਸੀਂ ਇੱਕ ਨਵੀਂ ਪਾਰਟੀ ਬਣਾਈ ਹੈ ਕਿਉਂਕਿ ਸਾਡੀ ਵਿਚਾਰਧਾਰਾ ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਹੈ। ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ਜੋ ਦਿੱਲੀ ਦੇ ਵਿਕਾਸ ਲਈ ਕੰਮ ਕਰੇਗੀ। ਹੁਣ ਤੱਕ 15 ਕੌਂਸਲਰ ਅਸਤੀਫ਼ਾ ਦੇ ਚੁੱਕੇ ਹਨ। ਹਾਲਾਂਕਿ ਸੂਤਰ ਦੱਸਦੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਕੌਂਸਲਰ ਵੀ ਅਸਤੀਫਾ ਦੇ ਕੇ ਇਸ ਨਵੀਂ ਪਾਰਟੀ ਵਿੱਚ ਜੁੜ ਸਕਦੇ ਹਨ।” ਨਿਊਜ਼