Jalandhar News: ਵਿਦਿਆਰਥਣ ਨਾਲ ਤਿੰਨ ਨੌਜਵਾਨਾਂ ਵੱਲੋਂ ਬਲਾਤਕਾਰ, FIR ਦਰਜ

All Latest NewsGeneral NewsNews FlashPunjab NewsTOP STORIES

 

Jalandhar News: ਤਿੰਨ ਨੌਜਵਾਨਾਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 376, 366, 506 ਅਤੇ 120-ਬੀ ਤਹਿਤ ਮਾਮਲਾ

ਜਲੰਧਰ :

Jalandhar News: ਥਾਣਾ ਪਤਾਰਾ ਦੀ ਪੁਲਿਸ ਟੀਮ ਨੇ ਇੱਕ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਵਿਦਿਆਰਥਣ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਇਥੇ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ।

ਦੇਰ ਸ਼ਾਮ ਉਹ ਆਪਣੇ ਨਾਲ ਪੜ੍ਹਦੇ ਦੋਸਤ ਨੂੰ ਮਿਲਣ ਲਈ ਆਈ ਹੋਈ ਸੀ ਅਤੇ ਦੇਰ ਰਾਤ ਘੁੰਮਣ ਉਪਰੰਤ ਜਦ ਉਹ ਤੱਲ੍ਹਣ ਰੋਡ ਤੋਂ ਦਕੋਹਾ ਵੱਲ ਨੂੰ ਵਾਪਿਸ ਆ ਰਹੇ ਸਨ ਤਾਂ ਇੱਕ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਉਹਨਾਂ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਵਿਦਿਆਰਥਣ ਨੇ ਦੱਸਿਆ ਕਿ ਉਹ ਤਿੰਨੇ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਨੇ ਉਸਨੂੰ ਧਮਕਾਉਂਦੇ ਹੋਏ ਜ਼ਬਰਦਸਤੀ ਆਪਣੇ ਮੋਟਰਸਾਈਕਲ ‘ਤੇ ਬਿਠਾ ਲਿਆ।

ਉਸਨੇ ਦੱਸਿਆ ਕਿ ਜਦ ਉਹ ਤਿੰਨੇ ਢਿੱਲਵਾਂ ਰੇਲਵੇ ਲਾਈਨਾਂ ਨਜ਼ਦੀਕ ਸੁੰਨਸਾਨ ਜਗ੍ਹਾ ਕੋਲ ਪਹੁੰਚੇ ਤਾਂ ਦੋਵੇਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਜਬਰ ਜਿਨਾਹ ਕੀਤਾ ਅਤੇ ਦੂਜੇ ਕੁਝ ਦੂਰੀ ‘ਤੇ ਖੜ੍ਹਾ ਰਿਹਾ। ਉਸਨੇ ਦੱਸਿਆ ਕਿ ਉਸ ਨਾਲ ਜ਼ਬਰਦਸਤੀ ਕਰਨ ਉਪਰੰਤ ਦੋਵੇਂ ਨੌਜਵਾਨ ਉਸਨੂੰ ਧਮਕਾਉਂਦੇ ਹੋਏ ਦਕੋਹਾ ਫਾਟਕ ਨਜ਼ਦੀਕ ਉਤਾਰ ਕੇ ਚਲੇ ਗਏ ਅਤੇ ਮੁੜ ਪੂਰਨਪੁਰ ਕਲੋਨੀ ਨਜ਼ਦੀਕ ਤੋਂ ਆਪਣੇ ਤੀਜੇ ਸਾਥੀ ਨੂੰ ਨਾਲ ਲੈ ਕੇ ਫ਼ਰਾਰ ਹੋ ਗਏ ।

ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜਿਵੇਂ ਲੜਕੀ ਨੇ ਥਾਣੇ ਵਿਖੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਤਾਂ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਤਿੰਨੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨੇ ਨੌਜਵਾਨ ਪੁਲਿਸ ਹਿਰਾਸਤ ਵਿੱਚ ਹਨ, ਜਿੰਨ੍ਹਾਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 376, 366, 506 ਅਤੇ 120-ਬੀ ਤਹਿਤ ਮਾਮਲਾ ਦਰਜ ਕਰ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

 

Media PBN Staff

Media PBN Staff

Leave a Reply

Your email address will not be published. Required fields are marked *