ਸਿੱਖਿਆ ਵਿਭਾਗ ਵਲੋਂ ਦਿੱਤੀਆਂ ਜਾ ਰਹੀ ਅਧੂਰੀਆਂ ਹਦਾਇਤਾਂ ਕਾਰਨ ਪੰਜਾਬ ਭਰ ਦੇ ਅਧਿਆਪਕ ਪ੍ਰੇਸ਼ਾਨ
ਸਰਕਾਰ ਬਣਨ ਲੈ ਕੇ ਤੋਂ ਹੁਣ ਤੱਕ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ -ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਪੰਜਾਬ ਨੈੱਟਵਰਕ, ਪਟਿਆਲਾ
ਬੀਤੇ ਦਿਨੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਨੂੰ ਈ ਪੰਜਾਬ ਪੋਰਟਲ ਉੱਤੇ ਮਨਜ਼ੂਰ ਸ਼ੁਦਾ ਅਸਾਮੀਆਂ ਭਰਨ ਦੀ ਚਿੱਠੀ ਜਾਰੀ ਕਰ ਦਿੱਤੀ ਗਈ ਸੀ। ਪਰ ਇਹ ਚਿੱਠੀ ਅੱਧੀ ਅਧੂਰੀ ਹੀ ਜਾਰੀ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ,ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਜਿਸ ਕੰਮ ਲਈ ਇਹ ਚਿੱਠੀ ਜਾਰੀ ਹੋਈ ਹੈ ਉਸ ਲਈ ਹੁਣ ਤੱਕ ਕੋਈ ਵੀ ਸਪਸ਼ਟ ਹਦਾਇਤਾਂ ਅਧਿਆਪਕਾਂ ਨੂੰ ਜਾਰੀ ਨਹੀਂ ਹੋਈਆਂ।
ਉਹਨਾਂ ਕਿਹਾ ਕਿ ਅੱਜ ਆਖਰੀ ਤਰੀਕ ਹੋਣ ਕਰਕੇ ਪੰਜਾਬ ਭਰ ਦੇ ਸਮੁੱਚੇ ਅਧਿਆਪਕ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ।ਵੱਡੇ ਪੱਧਰ ਤੇ ਅਧਿਆਪਕ ਇੱਕ ਦੂਜੇ ਨੂੰ ਫੋਨਾਂ ਤੇ ਸੰਪਰਕ ਕਰਦੇ ਹੋਏ ਦੇਖੇ ਗਏ। ਆਗੂਆਂ ਨੇ ਦੱਸਿਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਹੁਣ ਤੱਕ ਅਧਿਆਪਕ ਵੱਡੇ ਪੱਧਰ ਤੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੀ ਹੋਏ ਹਨ। ਸਿੱਖਿਆ ਕ੍ਰਾਂਤੀ ਨਾਮ ਤੇ ਹੁਣ ਤੱਕ ਡਰਾਮੇ ਹੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨਾ ਤਾਂ ਹੁਣ ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਕੱਟੀਆਂ ਗਈਆਂ ਹਨ।
ਸਗੋਂ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਵਾਧੂ ਕੰਮ ਲਏ ਜਾ ਰਹੇ ਹਨ। ਉਹਨਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਇਸ ਚਿੱਠੀ ਸਬੰਧੀ ਜੋ ਵੀ ਹਦਾਇਤਾਂ ਹਨ ਉਹ ਛੇਤੀ ਤੋਂ ਛੇਤੀ ਸਪਸ਼ਟ ਰੂਪ ਵਿੱਚ ਜਾਰੀ ਕੀਤੀਆਂ ਜਾਣ ਤਾਂ ਜੋ ਇਸ ਕੰਮ ਨੂੰ ਅਧਿਆਪਕਾਂ ਵੱਲੋਂ ਅਸਾਨੀ ਨਾਲ ਪੂਰਾ ਕੀਤਾ ਜਾ ਸਕੇ।
ਇਸੇ ਸਮੇਂ ਕਮਲ ਨੈਣ, ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ, ਜਸਵਿੰਦਰਪਾਲ ਸ਼ਰਮਾ, ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਭੁਪਿੰਦਰ ਸਿੰਘ ਕੋੜਾ,ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ ਖੰਗੂੜਾ,ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ ਮੌਜੂਦ ਰਹੇ।