ਵੱਡੀ ਖ਼ਬਰ: ਪੰਜਾਬ ‘ਚ 7 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ

All Latest NewsNews FlashPunjab News

 

Punjab News 

ਪੰਜਾਬ ਵਿੱਚ ਸੱਤ ਸਾਲਾਂ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਇੱਕ ਬੰਦੇ ਨੂੰ ਅੰਮ੍ਰਿਤਸਰ ਕੋਰਟ ਦੇ ਵੱਲੋਂ 20 ਸਾਲ (ਉਮਰ ਕੈਦ) ਦੀ ਕੈਦ ਦੀ ਸਜ਼ਾ ਅਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।

ਪੀਟੀਸੀ ਦੀ ਖ਼ਬਰ ਅਨੁਸਾਰ, ਅੰਮ੍ਰਿਤਸਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਫਾਸਟ ਟਰੈਕ ਸਪੈਸ਼ਲ ਕੋਰਟ) ਤ੍ਰਿਪਤਜੋਤ ਕੌਰ ਦੀ ਅਦਾਲਤ ਨੇ FIR ਨੰਬਰ 141 ਮਿਤੀ 0705.2023 U/s 376 AB IPC and 6 ਪੋਸਕੋ ਐਕਟ ਥਾਣਾ ਸਦਰ, ਜਿਲ੍ਹਾ ਅੰਮ੍ਰਿਤਸਰ ਵਿੱਚ ਦੋਸ਼ੀ ਉਮੇਸ਼ ਯਾਦਵ ਨੂੰ 7 ਸਾਲ ਦੀ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਅਦਾਲਤ ਨੇ ਕਿਹਾ ਕਿ ਦੋਸ਼ੀ ਟਾਈਲਾਂ ਲਗਾਉਣ ਲਈ ਲੇਬਰ ਵਜੋਂ ਕੰਮ ਕਰਦਾ ਸੀ ਅਤੇ ਸ਼ਿਕਾਇਤਕਰਤਾ ਦੇ ਘਰ ਕੰਮ ਕਰਨ ਲਈ ਆਇਆ ਸੀ ਅਤੇ ਨਾਬਾਲਗ ਨਾਲ ਜ਼ਬਰ ਜਿਨਾਹ ਅਤੇ ਜਿਨਸੀ ਸ਼ੋਸ਼ਣ ਕੀਤਾ, ਜਦੋਂ ਉਸਦੀ ਉਮਰ ਕਰੀਬ ਸੱਤ ਸਾਲ ਦੀ ਸੀ।

ਦੱਸਣਯੋਗ ਹੈ ਕਿ ਪੀੜਤਾ ਦੇ ਪਿਤਾ ਦੀ ਵਾਰਦਾਤ ਤੋਂ ਕਰੀਬ ਇਕ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਮਾਂ, ਜੋ ਉਸਦੀ ਦੁਨੀਆ ਵਿੱਚ ਇਕਲੌਤੀ ਮਾਰਗਦਰਸ਼ਕ ਅਤੇ ਸਰਪ੍ਰਸਤ ਹੈ। ਉਹ ਘਟਨਾ ਸਮੇਂ ਦੂਸਰੇ ਕਮਰੇ ਵਿੱਚ ਸੀ ਅਤੇ ਬੱਚੀ ਆਪਣੇ ਘਰ ਵਿੱਚ ਦੂਸਰੇ ਪਾਸੇ ਖੇਡ ਰਹੀ ਸੀ।

ਇਸ ਦੌਰਾਨ ਉਹ (ਬੱਚੀ) ਗੁਸ਼ਲਖਾਨੇ ਵੱਲ ਗਈ ਸੀ ਤਾਂ ਉਸ ਸਮੇ ਦੋਸ਼ੀ ਵੱਲੋਂ ਬੱਚੀ ਨੂੰ ਇਕੱਲਾ ਦੇਖ ਕੇ ਇਹ ਘਿਨਾਉਣਾ ਅਪਰਾਧ ਕੀਤਾ ਗਿਆ। ਇਸ ਘਿਨਾਉਣੇ ਅਪਰਾਧ ਲਈ ਅਦਾਲਤ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ।

 

Media PBN Staff

Media PBN Staff

Leave a Reply

Your email address will not be published. Required fields are marked *