Haryana: ਸਕੂਲਾਂ ਦਾ ਸਮਾਂ ਬਦਲਿਆ, ਗਰਮੀ ਕਾਰਨ ਲਿਆ ਫ਼ੈਸਲਾ
ਚੰਡੀਗੜ੍ਹ
ਭਿਆਨਕ ਗਰਮੀ ਦੇ ਮੱਦੇਨਜ਼ਰ ਹਰਿਆਣਾ ਦੇ ਹਿਸਾਰ ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਦੇ ਟਾਈਮ ਵਿੱਚ ਤਬਦੀਲੀ ਕਰ ਦਿੱਤੀ ਹੈ।
ਤਾਜ਼ਾ ਹੁਕਮਾਂ ਅਨੁਸਾਰ ਹੁਣ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀ ਸਵੇਰੇ 7 ਵਜੇ ਸਕੂਲ ਪਹੁੰਚਣਗੇ ਅਤੇ ਦੁਪਹਿਰ 12 ਵਜੇ ਛੁੱਟੀ ਹੋ ਜਾਵੇਗੀ।
ਇਸ ਤੋਂ ਇਲਾਵਾ ਅਧਿਆਪਕਾਂ ਨੂੰ 7 ਵਜੇ ਤੋਂ 1:30 ਵਜੇ ਦੁਪਹਿਰ ਤੱਕ ਸਕੂਲ ਵਿੱਚ ਰਹਿਣਾ ਪਵੇਗਾ। ਇਹ ਹੁਕਮ 31 ਮਈ 2025 ਤੱਕ ਲਾਗੂ ਰਹਿਣਗੇ।
ਇਸ ਤੋਂ ਬਾਅਦ 1 ਜੂਨ ਤੋਂ ਸਾਰੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ ਅਤੇ ਕਲਾਸਾਂ ਮੁੜ 1 ਜੁਲਾਈ ਤੋਂ ਸ਼ੁਰੂ ਹੋਣਗੀਆਂ। ਇਹ ਕਦਮ ਬੱਚਿਆਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਲਈ ਲਿਆ ਗਿਆ ਹੈ।
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਦੱਸ ਦਈਏ ਕਿ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਵੀ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਸਰਕਾਰ ਦੇ ਵੱਲੋਂ ਅਧਿਆਪਕਾਂ ਦੀਆਂ ਇਹਨਾਂ ਮੰਗਾਂ ਤੇ ਨਹੀਂ ਕੀਤਾ ਜਾ ਰਿਹਾ।
ਦੂਜੇ ਪਾਸੇ ਅਧਿਆਪਕਾਂ ਸਮੇਤ ਮਾਪਿਆਂ ਦੇ ਵਿੱਚ ਸਰਕਾਰ ਪ੍ਰਤੀ ਇਸ ਤੋਂ ਗੱਲ ਰੋਸ ਹੈ ਕਿ ਸਰਕਾਰ ਭਾਰੀ ਗਰਮੀ ਦੇ ਵਿੱਚ ਵੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।