ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਫਾਜ਼ਿਲਕਾ ਦੀ ਜਥੇਬੰਦਕ ਕਾਨਫਰੰਸ 3 ਅਕਤੂਬਰ ਨੂੰ ਫਾਜਿਲਕਾ ਵਿਖੇ ਹੋਵੇਗੀ

All Latest NewsNews FlashPunjab News

 

ਜ਼ਿਲ੍ਹਾ ਕਾਨਫਰੰਸ ਦੀਆਂ ਤਿਆਰੀਆਂ ਆਰੰਭੀਆਂ

ਫਾਜ਼ਿਲਕਾ 

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਫਾਜ਼ਿਲਕਾ ਦੀ ਫੈਡਰਲ ਕੌਂਸਲ ਮੀਟਿੰਗ ਸਾਥੀ ਹਰੀਸ਼ ਕੰਬੋਜ ਜ਼ਿਲ੍ਹਾ ਪ੍ਰਧਾਨ ਪਸਸਫ ਵਿਗਿਆਨਕ ਦੀ ਪ੍ਰਧਾਨਗੀ ਹੇਠ ਆਈ ਟੀ ਆਈ ਵਿਖੇ ਹੋਈ। ਮੀਟਿੰਗ ਦੇ ਫੈਸਲੇ ਸਾਥੀ ਮੇਜਰ ਸਿੰਘ ਜਨਰਲ ਸਕੱਤਰ ਪਸਸਫ ਨੇ ਪ੍ਰੈਸ ਨੂੰ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫੈਡਰਲ ਕੌਂਸਲ ਪਸਸਫ ਵਲੋਂ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਸਾਂਝੀਆ ਮੰਗਾਂ ਜਿਵੇ ਕਿ 13% ਡੀ ਏ ਨੂੰ ਰਲੀਜ ਕਰਾਉਣ ਲਈ ਪੰਜਾਬ ਦੀ ਆਪ ਸਰਕਾਰ ਵਿਰੁੱਧ ਸੰਘਰਸ਼ਾਂ ਨੂੰ ਹੋਰ ਤਿੱਖਿਆਂ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪਸਸਫ ਦੀ ਮਜਬੂਤੀ ਲਈ ਤੇ ਮੰਗਾਂ ਦੇ ਮੱਦੇਨਜ਼ਰ ਭਗਵੰਤ ਸਰਕਾਰ ਵਿਰੁੱਧ ਲਾਮਬੰਦੀ ਕਰਨ ਲਈ ਪਸਸਫ ਨੇ 3 ਅਕਤੂਬਰ 2025 ਸ਼ੁੱਕਰਵਾਰ ਨੂੰ ਆਪਣੀ ਜਿਲਾ ਕਾਨਫਰੰਸ ਆਈ ਟੀ ਆਈ ਫਾਜ਼ਿਲਕਾ ਵਿਖੇ ਕਰਨ ਦਾ ਫੈਸਲਾ ਕੀਤਾ ਹੈ । ਪਸਸਫ ਦੇ ਜਥੇਬੰਦਕ ਢਾਂਚੇ ਨੂੰ ਨਵਿਆਉਣ ਲਈ ਤੇ ਮੰਗਾਂ ਦੀ ਪ੍ਰਾਪਤੀ ਲਈ ਪਸਸਫ ਦੀ ਜਿਲਾ ਕਾਨਫਰੰਸ ਇਕ ਮੀਲ ਪੱਥਰ ਸਾਬਤ ਹੋਵੇਗੀ ।

ਪ. ਸ.ਸ. ਫ. ਵਲੋ ਵੱਲੋਂ ਜਥੇਬੰਦੀ ਦੇ ਬੀਤੇ ਵਰ੍ਹਿਆਂ ਦੀਆ ਸਰਗਰਮੀਆਂ ਉਪਰ ਇਕ ਰਿਪੋਰਟ ਪੇਸ਼ ਕੀਤੀ ਜਾਵੇਗੀ ਤੇ ਭਵਿੱਖੀ ਕਾਰਜ ਉਲੀਕੇ ਜਾਣਗੇ। ਕਾਨਫਰੰਸ ਵਿਚ ਵੱਖ ਵੱਖ ਜਥੇਬੰਦੀਆਂ ਤੇ ਵਿਭਾਗਾਂ ਤੋ ਸ਼ਾਮਲ ਡੈਲੀਗੇਟ ਰਿਪੋਰਟ ਤੇ ਬਹਿਸ ਵਿਚ ਭਾਗ ਲੈਣਗੇ । ਵਿਸਥਾਰਤ ਚਰਚਾ ਤੋਂ ਬਾਅਦ ਪਸਸਫ ਦੀ ਨਵੀ ਜ਼ਿਲ੍ਹਾ ਕਮੇਟੀ ਤੇ ਅਹੁਦੇਦਾਰਾਂ ਚੋਣ ਕੀਤੀ ਜਾਵੇਗੀ। ਪਸਸਫ ਦੀ ਸੂਬਾ ਕੌਂਸਲ ਵੱਲੋਂ ਮਿਥੇ ਗਏ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਜਿਲਾ ਫੈਡਰਲ ਕੌਂਸਲ ਦੀ ਹੋਈ ਮੀਟਿੰਗ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ ) ਜ਼ਿਲ੍ਹਾ ਫਾਜਿਲਕਾ ਦੇ ਸਰਪ੍ਰਸਤ ਅਤੇ ਕਾਰਜਕਾਰੀ ਸੂਬਾ ਜਨਰਲ ਸਕੱਤਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਅਤੇ ਸਰਵ ਸਾਥੀ ਸੁਰਿੰਦਰ ਕੰਬੋਜ ਸੂਬਾ ਜੁਆਇੰਟ ਸਕੱਤਰ ਪਸਸਫ ਵਿਗਿਆਨਕ ਨੇ ਸੰਬੋਧਨ ਕਰਦਿਆਂ ਪਸਸਫ ਦੀ ਮਜਬੂਤੀ ਤੇ ਜ਼ੋਰ ਦਿੱਤਾ ਉਨਾ ਕਿਹਾ ਕਿ ਆਉਣ ਵਾਲਾ ਵਰ੍ਹਾ ਆਪ ਸਰਕਾਰ ਵਿਰੁੱਧ ਤਿੱਖੇ ਸੰਘਰਸ਼ਾਂ ਦਾ ਹੋਵੇਗਾ ।

ਹਰੀਸ਼ ਚੰਦਰ ਕੰਬੋਜ ਜਿਲਾ ਪ੍ਰਧਾਨ ਪਸਸਫ ਨੇ ਦੱਸਿਆ ਕਿ ਮੀਟਿੰਗ ਵਿੱਚ ਜਥੇਬੰਦਕ ਕਾਨਫਰੰਸ ਦੇ ਆਯੋਜਨ ਲਈ ਵੱਖ ਵੱਖ ਕੰਮਾਂ ਲਈ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਅਪੀਲ ਕੀਤੀ ਕਿ ਕੇਂਦਰ ਅਤੇ ਪੰਜਾਬ ਦੀ ਆਪ ਸਰਕਾਰ ਨੇ ਹੁਣ ਤੱਕ ਮੁਲਾਜ਼ਮਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਹੈ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਘੜੀਆਂ ਹਨ । ਇਹਨਾਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਜ਼ਿਲ੍ਹਾ ਕਾਨਫਰੰਸ ਵਿਚ ਨਵੇਂ ਨਿਸ਼ਾਨੇ ਤਹਿ ਕੀਤੇ ਜਾਣਗੇ। ਸਾਥੀ ਮੇਜਰ ਸਿੰਘ ਜਨਰਲ ਸਕੱਤਰ ਪਸਸਫ ਨੇ ਕਿਹਾ ਕਿ ਪਸਸਫ ਦੀ ਕਾਨਫਰੰਸ ਉਸ ਸਮੇ ਹੋਣ ਜਾ ਰਹੀ ਹੈ ਜਦੋ ਸਰਕਾਰ ਆਪਣੇ ਸਭ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਤੇ ਪਸਸਫ ਦੀ ਜਿਲਾ ਕਾਨਫਰੰਸ ਸਰਕਾਰ ਵਿਰੁੱਧ ਸੰਘਰਸ਼ ਨੂੰ ਨਵੀ ਦਿਸ਼ਾ ਦੇਣ ਵਲ ਕਾਰਜ ਉਲੀਕੇਗੀ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਨੂੰ ਪਸਸਫ ਵਿਗਿਆਨਕ ਦੇ ਸੂਬਾਈ ਪ੍ਰਧਾਨ ਤੇ ਹੋਰ ਆਗੂ ਸਬੋਧਨ ਕਰਨਗੇ ।

ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਜਨਰਲ ਸਕੱਤਰ ਸਾਥੀ ਸੁਰਿੰਦਰ ਕੰਬੋਜ ਅਤੇ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਘੱਲੂ ਅਤੇ ਆਈ ਟੀ ਆਈ ਇੰਪਲਾਈਜ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਵਿਭਾਗਾਂ ਦੇ ਮੁਲਾਜ਼ਮ ਸਾਥੀਆਂ ਨੂੰ ਕਾਨਫਰੰਸ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਵਿੱਚ ਗੁਰਨਾਮ ਚੰਦ,ਰੇਸ਼ਮ ਸਿੰਘ, ਮਦਨ ਲਾਲ,ਗੁਰਜੰਟ ਸਿੰਘ,ਰਾਧਾ ਕ੍ਰਿਸ਼ਨ, ਸੁਭਾਸ਼ ਚੰਦਰ, ਅਸ਼ੋਕ ਕੁਮਾਰ,ਰਾਜ ਕੁਮਾਰ,ਚੰਦਰ ਦੇਵ ,ਸੁਖਮੰਦਰ ਸਿੰਘ,ਅਮਰ ਸਿੰਘ,ਓਮ ਪ੍ਰਕਾਸ਼,ਸੁਰਿੰਦਰ ਕੁਮਾਰ, ਕਪਿਲ ਕਪੂਰ,ਮਿਲਖ ਰਾਜ, ਕੁਲਵੰਤ ਰਾਏ , ਰਾਜੀਵ ਕੁਮਾਰ,ਬਹਾਲ ਸਿੰਘ, ਰਾਜੇਸ਼ ਕੁਮਾਰ, ਟਹਿਲ ਸਿੰਘ, ਧਰਮ ਪਾਲ,ਪਰੇਮ ਪਰਦੇਸੀ , ਬਲਵਿੰਦਰ ਗੋਰਾ ਸਮੇਤ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *