ਚੋਣ ਡਿਊਟੀਆਂ ਦੇਣ ਵਾਲੇ ਮੁਲਾਜ਼ਮ ਹੁਣ ਤੱਕ ਮਿਹਨਤਾਨੇ ਤੋਂ ਸੱਖਣੇ
ਸਕੂਲਾਂ ਵਿੱਚ ਵੋਟਾਂ ਦੌਰਾਨ ਹੋਏ ਖਰਚੇ ਵੀ ਅੱਧ ਵਿਚਾਲੇ ਹੀ ਪਹੁੰਚੇ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਐਲਾਨ ਮੁਤਾਬਿਕ ਬੀ ਐਲ ੳ ਨੂੰ ਹੁਣ ਤੱਕ ਨਹੀਂ ਮਿਲਿਆ ਕੋਈ ਰੁਪਿਆ
ਪੰਜਾਬ ਨੈੱਟਵਰਕ, ਪਟਿਆਲਾ
ਦੇਸ਼ ਭਰ ਵਿੱਚ ਸੰਸਦੀ ਇਲੈਕਸ਼ਨ ਵੱਖ ਵੱਖ ਪੜਾਅ ਵਿੱਚ ਹੋ ਕੇ ਹਟੇ ਹਨ। ਇਸ ਤਹਿਤ ਪੰਜਾਬ ਸੂਬੇ ਅੰਦਰ 1 ਜੂਨ ਨੂੰ ਵੋਟਾਂ ਹੋਈਆਂ ਸਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵੋਟਾਂ ਦੋਰਾਨ ਵੱਡੀ ਪੱਧਰ ਤੇ ਮੁਲਾਜ਼ਮ ਪੋਲਿੰਗ ਪਾਰਟੀ ਦਾ ਹਿੱਸਾ ਬਣੇ।
ਇਹ ਮੁਲਾਜ਼ਮ ਬੜੀ ਮਿਹਨਤ, ਇਮਾਨਦਾਰੀ ਨਾਲ ਵੋਟਾਂ ਵਿੱਚ ਡਿਊਟੀਆਂ ਨਿਭਾਉਂਦੇ ਰਹੇ। ਮੁੱਖ ਚੋਣ ਕਮਿਸ਼ਨਰ ਪੰਜਾਬ ਨੇ ਹਰ ਜ਼ਿਲ੍ਹਾ ਮੁੱਖ ਚੋਣ ਕਮਿਸ਼ਨਰ ਦੁਆਰਾ ਡਿਊਟੀ ਤੇ ਰਹੇ ਮੁਲਾਜ਼ਮਾਂ ਨੂੰ ਮਿਹਨਤਾਨਾ ਦੇਣਾ ਹੁੰਦਾ ਹੈ। ਪਰ ਹੁਣ ਤੱਕ ਇਹ ਮਿਹਨਤਾਨੇ ਮੁਲਾਜ਼ਮਾਂ ਨੂੰ ਨਸੀਬ ਨਹੀਂ ਹੋਏ।
ਉਹਨਾਂ ਮੰਗ ਕੀਤੀ ਇਹ ਮਿਹਨਤਾਨੇ ਵੋਟਾਂ ਦੋਰਾਨ ਡਿਊਟੀਆਂ ਤੇ ਰਹੇ ਸਾਰੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਲਦ ਜਾਰੀ ਕੀਤੇ ਜਾਣ। ਹਿੰਮਤ ਸਿੰਘ ਖੋਖ, ਦੀਦਾਰ ਸਿੰਘ ਪਟਿਆਲਾ, ਕੰਵਲ ਨੈਨ ਸਮਾਣਾ ਨੇ ਦੱਸਿਆ ਕਿ ਵੋਟਾਂ ਦੋਰਾਨ ਪੋਲਿੰਗ ਪਾਰਟੀਆਂ ਦੇ ਰੋਟੀ ਚਾਹ ਪਾਣੀ ਦਾ ਖਰਚਾ ਪੋਲਿੰਗ ਸਟੇਸ਼ਨ ਬਣੇ ਸਰਕਾਰੀ ਸਕੂਲਾਂ ਦੁਆਰਾ ਕੀਤੇ ਜਾਂਦੇ ਹਨ।
ਕਾਫ਼ੀ ਖਰਚੇ ਹੋਣ ਤੋਂ ਬਾਅਦ ਵੀ ਸਕੂਲਾਂ ਵਿੱਚ ਅੱਧ ਵਿਚਾਲੇ ਜਿਹੇ ਪੈਸੇ ਭੇਜੇ ਗਏ ਹਨ, ਜਦੋਂ ਕਿ ਬਾਕੀ ਬੱਚਦੀ ਰਕਮ ਵੀ ਛੇਤੀ ਤੋਂ ਛੇਤੀ ਸਕੂਲਾਂ ਦੇ ਖਾਤਿਆਂ ਵਿੱਚ ਭੇਜੀ ਜਾਵੇ।ਉਹਨਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪੰਜਾਬ ਦੇ ਐਲਾਨ ਮੁਤਾਬਿਕ ਬੀ ਐਲ ਉ ਨੂੰ ਵੀ ਬਣਦਾ ਮਿਹਨਤਾਨਾ ਤੇ ਬੂਥਾਂ ਤੇ ਲੱਗੇ ਕੈਮਰਿਆਂ ਦੇ ਪੈਸੇ ਵੀ ਛੇਤੀ ਤੋਂ ਛੇਤੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ।
ਇਸ ਸਮੇਂ ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਨਿਰਭੈ ਸਿੰਘ ਘਨੋਰ, ਜਗਪ੍ਰੀਤ ਸਿੰਘ ਭਾਟੀਆ, ਵਿਕਾਸ ਸਹਿਗਲ, ਮਨਜਿੰਦਰ ਸਿੰਘ ਗੋਲਡੀ, ਗੁਰਵਿੰਦਰ ਸਿੰਘ ਜਨਹੇੜੀਆਂ, ਰਜਿੰਦਰ ਸਿੰਘ ਜਵੰਦਾ ਜਵੰਧਾ,ਸ਼ਿਵਪ੍ਰੀਤ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਸ਼ਪਿੰਦਰ ਕੁਮਾਰ ਧਨੇਠਾ, ਮਲਕੀਤ ਸਿੰਘ ਸਮਾਣਾ, ਟਹਿਲਬੀਰ ਸਿੰਘ, ਰਾਜਿੰਦਰ ਸਿੰਘ ਰਾਜਪੁਰਾ,ਗੁਰਵਿੰਦਰ ਸਿੰਘ ਖੰਗੂੜਾ, ਮਨਦੀਪ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ ਬੱਬਨ, ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇ ਤੇਪਲਾ, ਲਖਵਿੰਦਰ ਪਾਲ ਸਿੰਘ ਰਾਜਪੁਰਾ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ ਖੰਗੂੜਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਹਰਵਿੰਦਰ ਸੰਧੂ, ਰਵਿੰਦਰ ਸਿੰਘ ਕਰਹਾਲੀ,ਜਤਿੰਦਰ ਕੁਮਾਰ ਵਰਮਾ, ਵੀਰਇੰਦਰ ਸਿੰਘ ਸਾਥੀ ਮੌਜੂਦ ਰਹੇ।