All Latest NewsNews FlashPunjab News

ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਰਾਜੇਸ਼ ਕੁੰਦਰਾ ਨੂੰ ਮਾਤਾ ਜੀ ਦੇਹਾਂਤ ਤੇ ਗਹਿਰਾ ਸਦਮਾ

 

ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਕੁੰਦਰਾ ਦੇ ਮਾਤਾ ਜੀ ਦੀ ਅੰਤਿਮ ਰਸਮ ਕਿਰਿਆ 1 ਜੂਨ ਨੂੰ ਰੀਤੀ ਰਿਵਾਜ਼ਾਂ ਨਾਲ ਹੋਵੇਗੀ ਸੰਪਨ- ਅਸ਼ਵਨੀ ਅਵਸਥੀ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਰਾਜੇਸ਼ ਕੁੰਦਰਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ- ਗੁਰਬਿੰਦਰ ਸਿੰਘ ਖਹਿਰਾ

ਪੰਜਾਬ ਨੈੱਟਵਰਕ, ਅੰਮ੍ਰਿਤਸਰ-

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਅਹਿਮ ਮੀਟਿੰਗ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਯੋਗ ਅਗਵਾਈ ਹੇਠ ਹੋਈ।

ਮੀਟਿੰਗ ਬਾਰੇ ਪ੍ਰੈਸ ਨਾਲ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਖਹਿਰਾ, ਸੂਬਾ ਕਮੇਟੀ ਮੈਬਰਾਂ ਚਰਨਜੀਤ ਸਿੰਘ ਰੱਜਧਾਨ ਤੇ ਹੈਡਮਾਸਟਰ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕਾਂ ਦੇ ਮਸਲਿਆਂ ਬਾਰੇ ਗਹਿਨ ਵਿਚਾਰ ਚਰਚਾ ਕਰਨ ਦੇ ਨਾਲ ਨਾਲ ਬੀਤੇ ਦਿਨੀਂ 21 ਮਈ 2025 ਨੂੰ ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਕੁੰਦਰਾ ਦੀ ਮਾਤਾ ਜੀ ਦੀ ਲੰਬੀ ਬਿਮਾਰੀ ਉਪਰੰਤ ਜ਼ੇਰੇ ਇਲਾਜ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੀਟਿੰਗ ਵਿੱਚ ਸੋਗਮਤਾ ਪਾਸ ਕੀਤਾ।

ਡੀ.ਐਮ.ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਗੁਰਪ੍ਰੀਤ ਸਿੰਘ ਨਾਭਾ, ਕੁਲਦੀਪ ਸਿੰਘ ਵਰਨਾਲੀ ਆਦਿ ਨੇ ਦੱਸਿਆ ਕਿ ਮਾਤਾ ਜੀ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰਸਮ ਕਿਰਿਆ 01 ਜੂਨ 2025 ਨੂੰ 01 ਵਜੇ ਦੁਪਹਿਰ ਤੋਂ 02 ਵਜੇ ਤੱਕ ਪ੍ਰਾਚੀਨ ਸ਼ਿਵ ਮੰਦਿਰ, ਅਜਨਾਲਾ ਵਿਖ਼ੇ ਧਾਰਮਿਕ ਰੀਤੀ ਰਿਵਾਜ਼ਾਂ ਤੇ ਸਨਮਾਨ ਨਾਲ ਨਾਲ ਸੰਪਨ ਹੋਵੇਗੀ।

ਇਸ ਮੌਕੇ ਸਮੂਹ ਜ਼ਿਲ੍ਹਾ ਕਮੇਟੀ ਮੈਬਰਾਂ ਨੇ ਰਾਜੇਸ਼ ਕੁੰਦਰਾ ਦੀ ਅਸਹਿ ਦੁੱਖ ਦੀ ਘੜੀ ਵਿੱਚ ਸਮੁੱਚੇ ਪਰਿਵਾਰ ਨਾਲ ਖੜਨ ਦਾ ਭਰੋਸਾ ਦਵਾਇਆ। ਜ਼ਿਲ੍ਹਾ ਮੀਤ ਪ੍ਰਧਾਨ ਨੇ ਸਮੂਹ ਜ਼ਿਲ੍ਹਾ ਕਮੇਟੀ ਮੈਬਰਾਂ ਅਤੇ ਦੁੱਖ ਵਿੱਚ ਸ਼ਰੀਕ ਸਮੂਹ ਸਾਥੀਆਂ ਨੂੰ ਰਸਮ ਕਿਰਿਆ ਤੇ ਅੰਤਿਮ ਅਰਦਾਸ ਮੌਕੇ ਹਾਜ਼ਰ ਹੋਣ ਦੀ ਬੇਨਤੀ ਵੀ ਕੀਤੀ।

 

Leave a Reply

Your email address will not be published. Required fields are marked *