ਸੀਐਸਆਰ ਰੂਲ ਲਾਗੂ ਕਰਵਾਉਣ ਦੀ ਮੰਗ: ਪ੍ਰੀ ਪ੍ਰਾਇਮਰੀ ਅਧਿਆਪਕਾਂ ਵੱਲੋਂ ਲੁਧਿਆਣੇ ਮਹਾਂ-ਰੈਲੀ ਕਰਨ ਦਾ ਐਲਾਨ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਦੇ ਲਗਭਗ ਸਾਰੇ ਜਿਲਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮੰਗ ਪੱਤਰ ਦਿੱਤੇ ਗਏ। ਜਿਸ ਵਿੱਚ ਅਧਿਆਪਕ ਸਾਥੀਆਂ ਦੇ ਜੋਸ਼ ਨੇ ਪੰਜਾਬ ਦੇ ਹਰ ਜਿਲ੍ਹੇ ਵਿੱਚ ਵੱਡੀ ਗਿਣਤੀ ਦਾ ਇੱਕਠ ਕਰਕੇ ਆਉਣ ਵਾਲੇ ਸੰਘਰਸ਼ ਦਾ ਐਲਾਨ ਕੀਤਾ ਹੈ।
ਅਧਿਆਪਕ ਆਗੂ ਦਵਿੰਦਰ ਸੰਧੂ ਅਤੇ ਹਰਪ੍ਰੀਤ ਜਲੰਧਰ ਨੇ ਆਪਣੇ ਹੋਰਨਾਂ ਸਾਥੀਓ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੁਹਾਡੇ ਇਸ ਜੋਸ਼ ਦੇ ਕਾਰਨ ਹੀ ਸਟੇਟ ਵੱਲੋ ਲੁਧਿਆਣਾ ਵਿਖੇ ਇੱਕ ਮਹਾਂ ਰੈਲੀ ਮਿਤੀ 8 ਜੂਨ ਦਿਨ ਐਤਵਾਰ ਨੂੰ ਕੀਤੀ ਜਾਵੇਗੀ।
ਜਿਸ ਰੈਲੀ ਦਾ ਮੁੱਖ ਮਕਸਦ ਸੀਐਸਆਰ ਰੂਲ ਲਾਗੂ ਕਰਵਾ ਕੇ ਇੱਕ ਪੱਕਾ ਗ੍ਰੇਡ ਪੇਅ ਲਾਗੂ ਕਰਵਾਉਣਾ ਅਤੇ ਪੋਲਿਸੀ ਤੋ ਵਾਂਝੇ ਰਹਿੰਦੇ 107 ਸਾਥੀਆਂ ਨੂੰ ਲੁਧਿਆਣਾ ਜਿਮਨੀ ਚੋਣ ਦੌਰਾਨ ਹੀ ਆਰਡਰ ਦਿਵਾਉਣਾ ਹੋਵੇਗਾ।
ਉਨਾਂ ਨੇ ਆਪਣੀ ਜਥੇਬੰਦੀ ਦੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਹਰ ਸਾਥੀ 8 ਜੂਨ ਦਿਨ ਐਤਵਾਰ ਨੂੰ ਚੱਤਰ ਸਿੰਘ ਪਾਰਕ ਨਜ਼ਦੀਕ ਬੱਸ ਸਟੈਂਡ ਲੁਧਿਆਣਾ ਵਿਖੇ 11:30 ਵਜੇ ਪੁੱਜ ਜਾਵੇ।