ਵੱਡੀ ਖ਼ਬਰ: ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਤਿਆਰ? ਵਿਦਿਆਰਥੀਆਂ ‘ਚ ਭਾਰੀ ਰੋਸ

All Latest NewsNews FlashPunjab NewsTOP STORIES

 

ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਤਿਆਰ?

ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਕੱਲ੍ਹ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਲਈ ਪੱਤਰ ਲਿਖਿਆ ਗਿਆ।

ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਦੀ ਗੱਲ ਜਿਵੇਂ ਹੀ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਤਾਂ, ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਸਿਟੀ ਦੇ ਨਾਮ ਚੋਂ ਅੱਖਰ ਵੀ ਨਹੀਂ ਬਦਲਣ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਕਿਹਾ ਕਿ ਭਾਜਪਾ ਕਾਂਗਰਸ ਜਾਂ ਕੋਈ ਵੀ ਕੇਂਦਰਪ੍ਰਸਤ ਧਿਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ।

ਇਹਨਾਂ ਸਾਰੀਆਂ ਧਿਰਾਂ ਦੀ ਖਸਲਤ ਪੰਜਾਬ ਵਿਰੋਧੀ ਤੇ ਕੇਂਦਰ ਪੱਖੀ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜਿਹੜੀ ਲਾਹੌਰ ਤੋਂ ਚੱਲ ਕੇ ਚੰਡੀਗੜ੍ਹ ਆਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਰਾਹੀਂ ਹੀ ਪੰਜਾਬ ਦਾ ਦਾਅਵਾ ਚੰਡੀਗੜ੍ਹ ਉੱਤੇ ਹੈ।

ਸੱਥ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਲਈ ਕੌਂਸਲ ਦੇ ਪ੍ਰਧਾਨ ਵੱਲੋਂ ਲਿਖੇ ਪੱਤਰ ਦਾ ਸਖਤ ਵਿਰੋਧ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਕੱਲ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਲਈ ਪੱਤਰ ਲਿਖਿਆ ਗਿਆ। ਸੱਥ ਵੱਲੋਂ ਇਸ ਕੋਝੀ ਹਰਕਤ ਦੇ ਵਿਰੋਧ ਦਾ ਐਲਾਨ ਕਰਦਿਆਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ ਚੋਂ ਅੱਖਰ ਵੀ ਨਹੀਂ ਬਦਲਣ ਦਿੱਤਾ ਜਾਵੇਗਾ।

ਦੂਜਾ ਅਜਿਹੇ ਦਲਾਲ ਪ੍ਰਧਾਨ ਜਿਹੜੇ ਆਪਣੇ ਹਰਿਆਣੇ ਚ ਬੈਠੇ ਸਿਆਸਤਦਾਨਾਂ ਦੀ ਦਲਾਲੀ ਪੰਜਾਬ ਯੂਨੀਵਰਸਿਟੀ ਚ ਕਰਦੇ ਹਨ ਤੇ ਇਹਨਾਂ ਦੀ ਹਮਾਇਤ ਕਰਦੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਸੁਰਤ ਹੋਣੀ ਚਾਹੀਦੀ ਹੈ। ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਜਪਾ ਕਾਂਗਰਸ ਜਾਂ ਕੋਈ ਵੀ ਕੇਂਦਰਪ੍ਰਸਤ ਧਿਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ।

ਇਹਨਾਂ ਸਾਰੀਆਂ ਧਿਰਾਂ ਦੀ ਖਸਲਤ ਪੰਜਾਬ ਵਿਰੋਧੀ ਤੇ ਕੇਂਦਰ ਪੱਖੀ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜਿਹੜੀ ਲਾਹੌਰ ਤੋਂ ਚੱਲ ਕੇ ਚੰਡੀਗੜ੍ਹ ਆਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਰਾਹੀਂ ਹੀ ਪੰਜਾਬ ਦਾ ਦਾਅਵਾ ਚੰਡੀਗੜ੍ਹ ਉੱਤੇ ਹੈ। ਸੋ ਪੰਜਾਬ ਯੂਨੀਵਰਸਿਟੀ ਦੇ ਨਾਮ ਢਾਂਚੇ ਵਿੱਚ ਕੋਈ ਵੀ ਤਬਦੀਲੀ ਸਿੱਧਾ ਪੰਜਾਬ ਦੇ ਹਿੱਤਾਂ ਤੇ ਹਮਲਾ ਹੈ।

ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੋਨੇ ਹੀ ਪੰਜਾਬ ਦੇ ਹਨ ਸੋ ਸਾਡਾ ਪੰਜਾਬ ਦੀ ਹਰ ਇੱਕ ਧਿਰ ਨੂੰ ਇਹ ਕਹਿਣਾ ਹੈ ਕਿ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਉੱਤੇ ਆਪਣਾ ਦਾਅਵਾ ਰੱਖਣਾ ਚਾਹੀਦਾ ਹੈ।

ਦੂਜਾ ਅਸੀਂ ਕੇਂਦਰ ਪ੍ਰਸਤ ਪਾਰਟੀਆਂ ਦੇ ਝੋਲੀ ਚੁੱਕ ਬਣੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਛੋਟੇ ਮੋਟੇ ਲਾਲਚ ਜਾਂ ਅਹੁਦੇਦਾਰੀਆਂ ਦੀ ਖਾਤਰ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣੇ ਹੋਏ ਹੋ ਤੁਹਾਨੂੰ ਤੁਹਾਡੇ ਸਿਰਾਂ ਤੇ ਪੈਰ ਰੱਖ ਕੇ ਬਣੇ ਪ੍ਰਧਾਨਾਂ ਵੱਲੋਂ ਕੀਤੇ ਜਾਂਦੀਆਂ ਪੰਜਾਬ ਵਿਰੋਧੀ ਹਰਕਤਾਂ ਤੋਂ ਸੋਝੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਿਰਫ ਇੱਕ ਸੰਦ ਵਾਂਗ ਤਾਕਤ ਹਾਸਿਲ ਕਰਨ ਲਈ ਵਰਤਿਆ ਜਾ ਰਿਹਾ।

ਅਜਿਹੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਪੰਜਾਬ ਪੱਖੀ ਸਿਆਸਤ ਵੱਲ ਮੁੜਨਾ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ ਦਾ ਖਾ ਕੇ ਪੰਜਾਬ ਦੇ ਹਿੱਤਾਂ ਵਿਰੁੱਧ ਭੁਗਣ ਵਾਲੇ ਹਰ ਇੱਕ ਅਨਸਰ ਨੂੰ ਅਸੀਂ ਚੁਣੌਤੀ ਦਿੰਦੇ ਹਾਂ ਕਿ ਪੰਜਾਬ ਦੇ ਹਿੱਤਾਂ ਦੇ ਉਲਟ ਪੰਜਾਬ ਯੂਨੀਵਰਸਿਟੀ ਵਿੱਚ ਅਜਿਹੀਆਂ ਹਰਕਤਾਂ ਦਾ ਡੱਟ ਕੇ ਵਿਰੋਧ ਕੀਤਾ ਜਾਏਗਾ।

Media PBN Staff

Media PBN Staff

Leave a Reply

Your email address will not be published. Required fields are marked *