All Latest NewsNews FlashPunjab News

ਪੰਜਾਬ ‘ਚ ਅਣਖ ਖ਼ਾਤਰ ਕਤਲ! ਪਿਓ ਨੇ ਧੀ ਅਤੇ ਪ੍ਰੇਮੀ ਨੂੰ ਵੱਢਿਆ

 

ਪੰਜਾਬ ‘ਚ ਅਣਖ ਖ਼ਾਤਰ ਕਤਲ: ਮੁਲਜ਼ਮ ਖਿਲਾਫ਼ ਕੇਸ ਦਰਜ, ਕੀਤਾ ਗਿਆ ਗ੍ਰਿਫਤਾਰ- ਡੀਐਸਪੀ ਇੰਦਰਜੀਤ ਸਿੰਘ

ਪੰਜਾਬ ਨੈੱਟਵਰਕ, ਚੰਡੀਗੜ੍ਹ-

21ਵੀਂ ਸਦੀ ਦਾ ਤੀਜਾ ਦਹਾਕਾ ਚੱਲ ਰਿਹਾ ਹੈ, ਪਰ ਭਾਰਤ ਵਿਚ ਕੁਝ ਲੋਕ ਅਜੇ ਵੀ ਜਾਗੀਰੂ ਯੁੱਗ ਵਿਚ ਹੀ ਰਹਿ ਰਹੇ ਹਨ। ਆਧੁਨਿਕ ਯੁੱਗ ਵਿਚ ਵੀ ਰੂੜੀਵਾਦੀ ਸੋਚ ਨਾਲ ਵਿਚਰਦੇ ਹੋਏ ਉਸੇ ਤਰ੍ਹਾਂ ਵਿਵਹਾਰ ਵੀ ਕਰ ਰਹੇ ਹਨ।

ਇਸ ਦੀ ਮਿਸਾਲ ਮਿਲਦੀ ਹੈ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਤੋਂ, ਜਿੱਥੇ ਇੱਕ ਪਿਤਾ ਵੱਲੋਂ ਅਣਖ ਖ਼ਾਤਰ ਆਪਣੀ ਧੀ ਅਤੇ ਉਸਦੇ ਪ੍ਰੇਮੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਮ੍ਰਿਤਕਾਂ ਦੀ ਪਛਾਣ ਜੋਬਨਦੀਪ ਸਿੰਘ ਵਾਸੀ ਪਿੰਡ ਕਾਕੜ ਅਤੇ ਸੁਖਬੀਰ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਧੀ ਅਤੇ ਪ੍ਰੇਮੀ ਦਾ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਿਸ ਕੋਲ ਪਹੁੰਚਿਆ।

ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੋਬਨਦੀਪ ਸਿੰਘ ਦੇ ਗੁਰਦਿਆਲ ਸਿੰਘ ਦੀ ਬੇਟੀ ਦੇ ਨਾਲ ਕਥਿਤ ਤੌਰ ਤੇ ਪ੍ਰੇਮ ਸਬੰਧ ਸਨ।

ਇਸੇ ਦੇ ਚੱਲਦਿਆਂ ਗੁਰਦਿਆਲ ਨੇ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਗੁਰਦਿਆਲ ਸਿੰਘ ਦੇ ਖਿਲਾਫ਼ ਥਾਣਾ ਲੋਪੋਕੇ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਮੁਲਜ਼ਮ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *