ਮਨੀਲਾ ਤੋਂ ਵੱਡੀ ਖ਼ਬਰ! ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮਨੀਲਾ :
ਵਿਦੇਸ਼ਾਂ ਤੋਂ ਰੋਜ਼ਾਨਾ ਹੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ।
ਜਿੱਥੇ ਮੋਗਾ ਦੇ ਬਾਘਾ ਪੁਰਾਣਾ-ਮੁੱਦਕੀ ਸੜਕ ‘ਤੇ ਸਥਿਤ ਪਿੰਡ ਮਾਹਲਾ ਖੁਰਦ ਦੇ 35 ਸਾਲਾ ਨੌਜਵਾਨ ਜਸਵਿੰਦਰ ਸਿੰਘ (ਪੁੱਤਰ ਗੁਰਦੀਪ ਸਿੰਘ) ਦਾ ਬੀਤੇ ਕੱਲ੍ਹ ਅਣਪਛਾਤੇ ਵਿਅਕਤੀਆਂ ਨੇ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪਰਿਵਾਰਕ ਮੈਂਬਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਮਨੀਲਾ ਵਿਖੇ ਰਹਿੰਦਾ ਸੀ ਤੇ 4 ਮਹੀਨੇ ਪਹਿਲਾਂ ਵਿਆਹ ਕਰਵਾਉਣ ਮਗਰੋਂ ਹੀ ਉੱਥੇ ਵਾਪਸ ਗਿਆ ਸੀ।
ਹੱਤਿਆ ਦੀ ਖ਼ਬਰ ਪਿੰਡ ਦੇ ਹੋਰ ਲੋਕਾਂ ਨੇ ਫੋਨ ਕਰਕੇ ਦੱਸੀ, ਜੋ ਉਸੇ ਥਾਂ ‘ਤੇ ਉਸਦੇ ਨਾਲ ਰਹਿੰਦੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।