ਵੱਡੀ ਖ਼ਬਰ: ਪੰਜਾਬ ਦੇ ਆਈਈਏਟੀ ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ ਲੁਧਿਆਣਾ ਵਿਖੇ ਕਰਨਗੇ ਵਿਸ਼ਾਲ ਰੈਲੀ
Punjab News –
19 ਜੂਨ 2025 ਨੂੰ ਹੋਣ ਜਾ ਰਹੀਆਂ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਕਰਨ ਵਾਸਤੇ ਆਈਈਏਟੀ ਅਧਿਆਪਕਾਂ ਨੇ ਵੀ ਫੁੱਲ ਤਿਆਰੀ ਖਿੱਚ ਲਈ ਹੈ। ਸਟੇਟ ਕਨਵੀਨਰ ਆਈਈਏਟੀ ਅਧਿਆਪਕਾਂ ਸ਼੍ਰੀਮਤੀ ਪਰਮਜੀਤ ਕੌਰ ਲੁਧਿਆਣਾ ਨੇ ਦੱਸਿਆ ਕਿ ਸਮਾਵੇਸ਼ੀ ਸਿੱਖਿਆ ਅਧੀਨ ਪੜਾਉਣ ਵਾਲੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 14 ਜੂਨ 2025 ਨੂੰ ਲੁਧਿਆਣਾ ਵਿਖੇ ਬਹੁਤ ਹੀ ਭਾਰੀ ਇਕੱਠ ਨਾਲ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਇਹਨਾਂ ਅਧਿਆਪਕਾਂ ਦੇ ਪਰਿਵਾਰ ਅਤੇ ਜਿਨਾਂ ਬੱਚਿਆਂ ਨੂੰ ਇਹ ਪੜਾਉਂਦੇ ਹਨ ਉਹਨਾਂ ਦੇ ਮਾਪੇ ਬਹੁਤ ਹੀ ਭਾਰੀ ਗਿਣਤੀ ਵਿੱਚ ਇਸ ਰੈਲੀ ਦਾ ਹਿੱਸਾ ਬਣਨ ਜਾ ਰਹੇ ਹਨ।
ਆਈਈਏਟੀ ਅਧਿਆਪਕ ਜਥੇਬੰਦੀ (ਸਮਾਵੇਸ਼ੀ ਸਿੱਖਿਆ) ਅਤੇ 8736 ਪਾਲਸੀ ਅਧੀਨ ਲਿਆਂਦੇ ਗਏ ਅਧਿਆਪਕਾਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਅਨਿਆਂ ਵਿਰੁੱਧ ਸੂਬਾ ਪੱਧਰੀ ਰੈਲੀ ਦਾ ਐਲਾਨ
ਆਈਈਏਟੀ ਅਧਿਆਪਕ ਜਥੇਬੰਦੀ ਦੇ ਸਟੇਟ ਆਗੂਆਂ ਜਸਵੰਤ ਸਿੰਘ ਪੰਨੂ ਅਤੇ ਗੁਰਲਾਲ ਸਿੰਘ ਤੂਰ ਨੇ ਦੱਸਿਆ ਕਿ, ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇ ਕੀਤੇ ਹੋਏ ਵਾਅਦੇ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਦੇ ਕੀਤੇ ਹੋਏ ਦਾਅਵੇ ਸਭ ਖੋਖਲੇ ਨਿਕਲੇ। ਅਸੀਂ ਲਗਾਤਾਰ ਸਰਕਾਰ ਨੂੰ ਆਪਣੀਆਂ ਵਿਦਿਅਕ ਯੋਗਤਾਵਾਂ ਐਡ ਕਰਨ ਸਬੰਧੀ ਧਿਆਨ ਵਿੱਚ ਲਿਆਉਂਦੇ ਆ ਰਹੇ ਹਾਂ ਪਰ ਹਰ ਵਾਰੀ ਦੀਆਂ ਮੀਟਿੰਗਾਂ ਵਿੱਚ ਸਾਨੂੰ ਸਿਰਫ ਲਾਰੇ ਹੀ ਦਿੱਤੇ ਗਏ ਹਨ।
8736 ਪਾਲਸੀ ਦੇ ਅਧੀਨ ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਆਈ ਈ ਏ ਟੀ ਅਧਿਆਪਕ ਜਥੇਬੰਦੀ ਨਾਲ ਸਰਕਾਰ ਨੇ ਬਹੁਤ ਹੀ ਜਿਆਦਾ ਬੇਇਨਸਾਫੀ ਕੀਤੀ ਹੈ, ਉੱਚ ਵਿਦਿਅਕ ਯੋਗਤਾਵਾਂ ਅਤੇ ਉੱਚ ਪ੍ਰੋਫੈਸ਼ਨਲ ਡਿਗਰੀਆਂ ਹੋਣ ਦੇ ਬਾਵਜੂਦ ਵੀ ਸਰਕਾਰ ਨੇ, ਸਾਨੂੰ ਸਮੂਹ ਆਈਈਏਟੀ ਅਧਿਆਪਕਾਂ ਨੂੰ ਪਲੱਸ ਟੂ (12th) ਦੱਸ ਕੇ ਸਾਨੂੰ ਇੱਕ ਚਪੜਾਸੀ ਤੋਂ ਵੀ ਹੇਠਲਾ ਗ੍ਰੇਡ ਦਿੱਤਾ ਹੈ।
ਜਦ ਤੱਕ ਸਰਕਾਰ ਸਾਡੀਆਂ ਵਿਦਿਅਕ ਯੋਗਤਾਵਾਂ ਅਤੇ ਪ੍ਰੋਫੈਸ਼ਨਲ ਡਿਗਰੀਆਂ ਐਡ ਕਰਕੇ ਸਾਡਾ ਇੱਕ ਸਨਮਾਨ ਜਨਕ ਅਧਿਆਪਕਾਂ ਵਾਲਾ ਦਰਜਾ ਬਹਾਲ ਨਹੀਂ ਕਰਦੀ ,ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ।
ਸੂਬਾ ਪੱਧਰੀ ਮੀਟਿੰਗ ਵਿੱਚ ਸਟੇਟ ਕਮੇਟੀ ਅਤੇ ਜ਼ਿਲ੍ਹਾ ਕਮੇਟੀਆਂ ਸ਼ਾਮਿਲ ਸਨ:- ਜਸਵੰਤ ਸਿੰਘ ਪੰਨੂ, ਕੁਲਵਿੰਦਰ ਸਿੰਘ ਨਾੜੂ, ਸੁਭਾਸ਼ ਘਨੋਟਾ, ਮਹੇਸ਼ ਇੰਦਰ, ਗੁਰਲਾਲ ਸਿੰਘ (ਸੰਗਰੂਰ )ਅਵਤਾਰ ਸਿੰਘ, (ਸੰਗਰੂਰ) ਹਰਦੀਪ ਸਿੰਘ (ਸੰਗਰੂਰ) ਹਰਪ੍ਰੀਤ ਸਿੰਘ ਸੰਧੂ, ਮੈਡਮ ਪ੍ਰੀਆ ਸ਼ਰਮਾ(ਫਤਿਹਗੜ੍ਹ ਸਾਹਿਬ) ਸੋਹਣ ਸਿੰਘ( ਰੋਪੜ) ਇੰਦਰਜੀਤ ਸਿੰਘ( ਬਠਿੰਡਾ) ਦੀਪਕ (ਨਵਾਂ ਸ਼ਹਿਰ) ਬੇਅੰਤ ਸਿੰਘ , ਰੁਪਿੰਦਰ ਸਿੰਘ, ਕੁਲਵੰਤ ਕੌਰ, ਕੁਲਦੀਪ ਕੌਰ (ਪਟਿਆਲਾ) , ਰਾਜਵਿੰਦਰ ਕੌਰ, ਅੰਮ੍ਰਿਤਪਾਲ ਢਿੱਲੋਂ, ਰਣਵੀਰ ਸਿੰਘ ਪੰਨੂ ਅਤੇ ਗੁਰਦੇਵ ਸਿੰਘ (ਅੰਮ੍ਰਿਤਸਰ) ਗੁਰਤੇਜ ਸਿੰਘ , ਗੁਰਵਿੰਦਰ ਸਿੰਘ, ਪਰਮਜੀਤ ਕੌਰ, ਕੰਵਲਜੀਤ ਕੌਰ (ਲੁਧਿਆਣਾ) ਮੈਡਮ ਕੁਲਵਿੰਦਰ ਕੌਰ, ਮੋਨਿਕਾ ਅਤੇ ਪ੍ਰਦੀਪ ਕੌਰ, (ਐਸਬੀਐਸ ਨਗਰ) ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਰਾਠੀ (ਮੋਹਾਲੀ) ਧਿਆਨ ਸਿੰਘ, (ਫਿਰੋਜ਼ਪੁਰ ) ਹਰਦੇਵ ਸਿੰਘ (ਮੋਗਾ) , ਹਰੀ ਚੰਦ (ਮੋਗਾ) ਜਗਸੀਰ ਸਿੰਘ (ਬਰਨਾਲਾ) ਗੁਰਪ੍ਰੀਤ ਸਿੰਘ ਬੀਲਾ ਅਤੇ ਕੁਲਦੀਪ ਸਿੰਘ (ਬਰਨਾਲਾ) ਸੰਸਾਰ ਸਿੰਘ (ਫਰੀਦਕੋਟ) ਕੁਲਵਿੰਦਰ ਸਿੰਘ ,ਵਰਿੰਦਰ ਸਿੰਘ, ਸੋਨਾ ਰਾਣੀ (ਮੁਕਤਸਰ) ਸੁਮਿੱਤਰਾ ਕੰਬੋਜ ਅਤੇ ਦਲਜੀਤ ਕੌਰ( ਫਿਰੋਜ਼ਪੁਰ) ਮਨਜੀਤ ਕੌਰ ਅਤੇ ਗੀਤਾ ਰਾਣੀ, (ਜਲੰਧਰ) ਸ਼ਮਾ ਪਾਹਵਾ, ਪ੍ਰਭਜਿੰਦਰ ਸਿੰਘ(ਤਰਨ ਤਾਰਨ) ਅੰਮ੍ਰਿਤ ਪਾਲ ਸਿੰਘ , ਗੁਰਪ੍ਰੀਤ ਸਿੰਘ ਦਾਸ (ਮਾਨਸਾ) ਰਮਨਦੀਪ ਕੌਰ (ਕਪੂਰਥਲਾ) ਅਸੀਂ ਲਗਾਤਾਰ ਤਿੱਖੇ ਐਕਸ਼ਨ ਅਤੇ ਗੁਪਤ ਐਕਸ਼ਨ ਵੀ ਉਲੀਕਾਂਗੇ। ਆਪਣੇ ਹੱਕਾਂ ਦੀ ਲੜਾਈ ਲੜਦਿਆਂ ਜੇਕਰ ਸਾਡੇ ਕਿਸੇ ਵੀ ਅਧਿਆਪਕ ਸਾਥੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਮੌਕੇ ਦਾ ਪ੍ਰਸ਼ਾਸਨ ਹੋਵੇਗਾ।