ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਦੂਜੇ “ਗਿਆਨ ਅੰਜਨ ਸਮਰ ਕੈਂਪ” ਦੀ ਆਰੰਭਤਾ ਪਿੰਡ ਸਰਾਵਾਂ ਬੋਦਲਾ
Punjab News –
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿੰਡ ਸਰਾਵਾਂ ਬੋਦਲਾ ਵੱਲੋਂ ਗਿਆਨ ਅੰਜਨ ਸਮਰ ਕੈਂਪ ਦੀ ਆਰੰਭਤਾ ਅੱਜ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਅਮਰੀਕਾ ਵਾਲ਼ੇ ਅਤੇ ਭਾਈ ਸਾਹਿਬ ਭਾਈ ਭੂਪਿੰਦਰ ਸਿੰਘ (ਗੁਰਦੁਆਰਾ ਬਾਬਾ ਸਰਦਾਰੀ ਰਾਮ ਜੀ) ਭਾਈ ਸਾਹਿਬ ਭਾਈ ਚਰਨਜੀਤ ਸਿੰਘ (ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼) ਨੇ ਦੱਸਿਆ ਕਿ ਦੂਜਾ ਗਿਆਨ ਅੰਜਨ ਸਮਰ ਕੈਂਪ ਸਰਾਵਾਂ ਬੋਦਲਾਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ 15 ਜੂਨ 2025 ਤੋਂ 20 ਜੂਨ 2025 ਤੱਕ ਅੰਮ੍ਰਿਤ ਵੇਲੇ 6 ਵਜੇ ਤੋਂ 8 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਦੌਰਾਨ ਬੱਚਿਆਂ ਦੀ ਸਰੋਪੱਖੀ ਸ਼ਖਸ਼ੀਅਤ ਉਸਾਰੀ ਲਈ ਉੱਤਮ ਜੀਵਨ ਜਾਂਚ ਬਾਰੇ ਜਾਣਕਾਰੀ ਦੇਣ ਲਈ ਲੈਕਚਰ ,ਸਲਾਈਡ ਸ਼ੋ, ਗਰੁੱਪ ਡਿਸਕਸ਼ਨ ਕੀਤੇ ਜਾਣਗੇ ਇਸ ਤੋਂ ਇਲਾਵਾ ਬੱਚਿਆਂ ਦੇ ਹੁਨਰ ਨਿਖਾਰਨ ਲਈ ਸੁੰਦਰ ਲਿਖਾਈ ਸਿਖਲਾਈ, ਦਸਤਾਰ ਸਿਖਲਾਈ, ਅਤੇ ਵਿਰਾਸਤੀ ਜਾਣਕਾਰੀ ਅਤੇ ਵਿਰਾਸਤੀ ਖੇਡਾਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ।
ਬੱਚਿਆਂ ਨੂੰ ਗੁਰਮੁਖੀ ਭਾਸ਼ਾ ਅਤੇ ਸਾਖੀਆਂ ਸੁਣਾਉਣ, ਅਤੇ ਕੁਈਜ਼ ਮੁਕਾਬਲੇ ਕਰਵਾਏ ਜਾਣਗੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਕੈਂਪ ਦੌਰਾਨ ਬੱਚਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਾਵਾਂ ਬੋਦਲਾ ਅਤੇ ਹੋਰ ਨੌਜਵਾਨ ਵੀਰਾਂ ਅਤੇ ਭੈਣਾਂ ਨੇ ਵੀ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ ਸਨ।