Punjab News: ਅਧਿਆਪਕਾਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਸਕੂਲ ਨਾ ਬੁਲਾਉਣ ਸਮੇਤ ਇਨ੍ਹਾਂ ਮੁੱਦਿਆਂ ਨੂੰ ਲੈ ਕੇ DEO ਨੂੰ ਸੌਂਪਿਆ ਮੰਗ ਪੱਤਰ
Punjab News: DEO ਨੇ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ
Punjab News: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦਾ ਵਫ਼ਦ ਡੀ.ਈ.ਓ. ਸੈਕੰਡਰੀ ਸਿੱਖਿਆ ਸੰਗਰੂਰ ਸ੍ਰੀਮਤੀ ਤਰਵਿੰਦਰ ਕੌਰ ਨੂੰ ਮਿਲਿਆ ਅਤੇ ਅਧਿਆਪਕਾਂ ਦੇ ਮਸਲਿਆਂ ਸਬੰਧੀ ਮੰਗ ਪੱਤਰ ਸੌਂਪ ਕੇ ਉਹਨਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਧਿਆਪਕਾਂ ਦੇ ਮਨਜ਼ੂਰ ਹੋਏ ਮੈਡੀਕਲ ਬਿਲਾਂ ਦੀ ਜਲਦ ਅਦਾਇਗੀ ਲਈ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦੇਣ, ਅਧਿਆਪਕਾਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਸਕੂਲ ਨਾ ਬੁਲਾਉਣ, ਛੁੱਟੀਆਂ ਵਿੱਚ ਕੀਤੇ ਕੰਮ ਬਦਲੇ ਇਵਜ਼ੀ ਛੁੱਟੀ ਦੇਣ।
ਇਨਕਮ ਟੈਕਸ ਦੇ ਫਾਰਮ 16 ਡੀ ਡੀ ਓ ਵੱਲੋਂ ਤਸਦੀਕ ਕਰਨ, ਯੂ ਡਾਈਸ ਦਾ ਡਾਟਾ ਭਰਨ ਦਾ ਗੈਰ ਵਿੱਦਿਅਕ ਕੰਮ ਅਧਿਆਪਕਾਂ ਦੀ ਬਜਾਏ ਨਾਨ ਟੀਚੰਗ ਸਟਾਫ਼ ਜਾਂ ਡਾਟਾ ਐਂਟਰੀ ਅਪਰੇਟਰਾਂ ਤੋਂ ਕਰਾਉਣ,ਆਰਡਰ ਬੁੱਕ ਉੱਤੇ ਪ੍ਰਿੰਸੀਪਲ ਦੁਆਰਾ ਨੋਟ ਕੀਤੇ ਇਤਰਾਜ਼ ਦਾ ਸਬੰਧਤ ਅਧਿਆਪਕ ਵੱਲੋਂ ਦਿੱਤਾ ਜਵਾਬ ਸਕੂਲ ਦੇ ਰਿਕਾਰਡ ਵਿੱਚ ਨੋਟ ਕਰਨ।
ਪ੍ਰਿੰਸੀਪਲ ਦੁਆਰਾ ਨਿਯਮਾਂ ਅਨੁਸਾਰ ਜਮਾਤਾਂ ਦੇ ਪੀਰੀਅਡ ਲਗਾਉਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖ਼ੋਰਾ ਕਲਾਂ ਦੇ ਡੀ ਡੀ ਓ ਪ੍ਰਿੰਸੀਪਲ ਵੱਲੋਂ ਵਿਦਿਅਕ ਵਰ੍ਹੇ 2023-24 ਦੇ ਅਧਿਆਪਕਾਂ ਦੇ ਏ ਸੀ ਆਰ ਦੇ ਨੰਬਰ ਘੱਟ ਲਗਾਉਣ।
ਸਕੂਲਾਂ ਵਿੱਚ ਹਾਲੇ ਤੱਕ ਕਈ ਵਿਸ਼ਿਆਂ ਦਾ ਕਿਤਾਬਾਂ ਨਾ ਪਹੁੰਚਣ ਅਤੇ ਰਹਿੰਦੇ ਅਧਿਆਪਕਾਂ / ਕਰਮਚਾਰੀਆਂ ਨੂੰ 01.07.2015 ਤੋਂ 31.12.2015 ਦੇ ਸਰਕਾਰ ਵੱਲੋਂ ਦਿੱਤੇ 6% ਮਹਿੰਗਾਈ ਭੱਤੇ ਦੇ ਵਾਧੇ ਦੇ ਬਕਾਏ ਜਾਰੀ ਕਰਨ ਸਬੰਧੀ ਵਿਸਥਾਰ ਵਿੱਚ ਗੱਲਬਾਤ ਹੋਈ।
ਅਧਿਕਾਰੀ ਵੱਲੋਂ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿੱਚ ਉਕਤ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਬਲਾਕਾਂ ਦੇ ਗਗਨਦੀਪ ਧੂਰੀ, ਰਣਬੀਰ ਜਖੇਪਲ ਅਤੇ ਜਗਦੀਪ ਸਿੰਘ ਸ਼ਾਮਿਲ ਸਨ।