Punjab News: ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਨੂੰ ਭਗਵੰਤ ਮਾਨ ਨੇ ਅੱਗੇ ਵਧਾਇਆ! ਅਕਾਲੀ ਦਲ ਦਾ ਗੰਭੀਰ ਇਲਜ਼ਾਮ
Punjab News: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਲਾਈ ਗਈ ਮੁਲਕ ਭਰ ਦੇ ਅੰਦਰ ਐਮਰਜੈਂਸੀ ਨੂੰ ਅੱਜ 50 ਸਾਲ ਹੋ ਗਏ ਹਨ। ਅੱਜ ਐਮਰਜੈਂਸੀ ਵਾਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਣ-ਐਲਾਨੀ ਐਮਰਜੈਂਸੀ ਸੂਬੇ ਦੇ ਅੰਦਰ ਲਗਾ ਦਿੱਤੀ ਗਈ ਹੈ।
ਇਹ ਬਿਆਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐਨ. ਕੇ ਸ਼ਰਮਾ ਨੇ ਬਿਕਰਮ ਮਜੀਠੀਆ ਦੇ ਘਰ ਤੇ ਵਿਜੀਲੈਂਸ ਵੱਲੋਂ ਕੀਤੀ ਗਈ ਰੇਡ ਉੱਤੇ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਬੌਖ਼ਲਾਹਟ ਵਿੱਚ ਹੈ ਅਤੇ ਲਗਾਤਾਰ ਅਕਾਲੀ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਦੇ ਨਾਲ ਡਟ ਕੇ ਖੜ੍ਹਾ ਹੈ। ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਸਰਕਾਰ ਨੂੰ, ਜਿਸ ਤਰ੍ਹਾਂ ਮਜੀਠੀਆ ਨੇ ਘੇਰਿਆ ਹੈ ਅਤੇ ਇਸ ਦੇ ਭ੍ਰਿਸ਼ਟ ਅਤੇ ਅਨੈਤਿਕ ਕੰਮਾਂ ਦਾ ਪਰਦਾਫਾਸ਼ ਕੀਤਾ ਹੈ, ਉਸ ਤੋਂ ਸਰਕਾਰ ਘਬਰਾ ਗਈ ਹੈ।
Shiromani Akali Dal stands steadfast with Bikram Singh Majithia. It is clear that chief minister @BhagwantMann & @AamAadmiParty have been unnerved by the resolute manner in which Mr Majithia has taken on the govt and exposed its corrupt and amoral acts.
We will not be cowed down… pic.twitter.com/Qmk0w5glQ0— Sukhbir Singh Badal (@officeofssbadal) June 25, 2025
ਝੂਠੇ ਮਾਮਲੇ ਦਰਜ ਕਰਨਾ ਇੱਕ ਅਪਰਾਧਿਕ ਕਾਰਵਾਈ ਹੈ। ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਅਜਿਹੇ ਸਾਰੇ ਝੂਠੇ ਮਾਮਲਿਆਂ ਅਤੇ ਦਮਨ ਦੀਆਂ ਕਾਰਵਾਈਆਂ ਦੀ ਜਾਂਚ ਯਕੀਨੀ ਤੌਰ ‘ਤੇ ਢੁਕਵੇਂ ਸਮੇਂ ‘ਤੇ ਕੀਤੀ ਜਾਵੇਗੀ। ਮੈਂ ਪੁਲਿਸ ਮੁਲਾਜ਼ਮਾਂ ਨੂੰ ਤਾਕੀਦ ਕਰਦਾ ਹਾਂ ਕਿ ਕਾਨੂੰਨ ਨਾ ਤੋੜਨ, ਕਿਉਂਕਿ ਗਾਰਡ ਬਦਲਣ ਵਿੱਚ ਸਿਰਫ਼ ਡੇਢ ਸਾਲ ਬਾਕੀ ਹੈ।