Punjab News: ਮੁੱਛਾਂ ਨੂੰ ਵੱਟ ਦਿੰਦਿਆਂ ਮਜੀਠੀਆ ਨੇ ਕਿਹਾ- ‘ਭਗਵੰਤ ਸਿਆਂ ਤੇਰੀਆਂ ਵੀ ਚੀਕਾਂ ਕਢਵਾ ਦਿਆਂਗੇ’ (ਵੇਖੋ ਵੀਡੀਓ)
Punjab News- ਵਿਜੀਲੈਂਸ ਦੇ ਵੱਲੋਂ ਅੱਜ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਮਜੀਠੀਆ ਦੀ ਗ੍ਰਿਫਤਾਰੀ ਤੋਂ ਪਹਿਲਾਂ ਮਜੀਠੀਆ ਦੇ ਘਰੇ ਕਾਫੀ ਡਰਾਮਾ ਹੋਇਆ। ਮਜੀਠੀਆ ਦਾ ਦੋਸ਼ ਹੈ ਕਿ ਵਿਜੀਲੈਂਸ ਟੀਮ ਚੋਰਾਂ ਦੀ ਤਰ੍ਹਾਂ ਉਨ੍ਹਾਂ ਦੇ ਘਰ ਦਾਖ਼ਲ ਹੋਈ ਅਤੇ ਘਰ ਨੂੰ ਘੇਰਾਬੰਦੀ ਇੰਝ ਕੀਤੀ, ਜਿਵੇਂ ਮੈਂ ਪੁਲਿਸ ਦੀ ਜਾਂਚ ਤੋਂ ਭੱਜਦਾ ਹੋਵਾਂ।
ਮਜੀਠੀਆ ਨੂੰ ਜਿਸ ਵੇਲੇ ਵਿਜੀਲੈਂਸ ਨੇ ਆਪਣੀ ਹਿਰਾਸਤ ਵਿੱਚ ਲਿਆ ਤਾਂ, ਉਸ ਦੌਰਾਨ ਮਜੀਠੀਆ ਸੋਸ਼ਲ ਮੀਡੀਆ ਤੇ ਲਾਈਵ ਹੋਏ ਅਤੇ ਉਨ੍ਹਾਂ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ ਕਿ, ਭਗਵੰਤ ਸਿਆਂ ਤੇਰੀਆਂ ਵੀ ਹੁਣ ਚੀਕਾਂ ਕਢਵਾ ਦਿਆਂਗੇ।
ਹਾਲਾਂਕਿ ਮਜੀਠੀਆ ਦੀ ਇਸ ਵੀਡੀਓ ਤੋਂ ਬਾਅਦ ਆਪ ਬੁਲਾਰੇ ਨੀਲ ਗਰਗ ਦਾ ਬਿਆਨ ਵੀ ਸਾਹਮਣੇ ਆਇਆ ਹੈ। ਊਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ੇ ਨੂੰ ਅੱਗ ਅਕਾਲੀਆਂ ਨੇ ਹੀ ਲਾਈ ਸੀ ਅਤੇ ਅੱਜ ਇਸ ਦਾ ਸੇਕ ਊਨ੍ਹਾਂ ਦੇ ਘਰਾਂ ਨੂੰ ਵੀ ਲੱਗ ਰਿਹਾ ਹੈ।