Himachal Weather: ਭਾਰੀ ਮੀਂਹ ਦੌਰਾਨ ਫਟਿਆ ਬੱਦਲ…ਹੜ੍ਹਾਂ ਕਾਰਨ ਮਚੀ ਤਬਾਹੀ
Himachal Weather: ਪਿਛਲੇ ਕੁੱਝ ਦਿਨਾਂ ਤੋਂ ਜਿੱਥੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਪੈ ਰਹੀ ਸੀ, ਉੱਥੇ ਹੀ ਪਿਛਲੇ ਹਫ਼ਤੇ ਤੋਂ ਆਏ ਮਾਨਸੂਨ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ ਹੈ।
ਪੰਜਾਬ ਸਮੇਤ ਉੱਤਰ ਭਾਰਤ ਵਿੱਚ ਜਿੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਉਥੇ ਹੀ ਖ਼ਬਰਾਂ ਕਈ ਜਗ੍ਹਾਵਾਂ ਤੋਂ ਬੱਦਲ ਫਟਣ ਦੀਆਂ ਵੀ ਸਾਹਮਣੇ ਆ ਰਹੀਆਂ ਹਨ।
ਤਾਜ਼ਾ ਜਾਣਕਾਰੀ ਅਨੁਸਾਰ, ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ, ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਨੇ ਕਈ ਥਾਵਾਂ ‘ਤੇ ਤਬਾਹੀ ਮਚਾਈ ਹੈ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਦੇ ਬੰਜਾਰ, ਸੈਂਜ ਕੁੱਲੂ, ਮਨੀਕਰਨ ਤੋਂ ਮਨਾਲੀ ਤੱਕ ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਬੁੱਧਵਾਰ ਨੂੰ ਕੁੱਲੂ ਦੇ ਸੈਂਜ ਦੇ ਜੀਵਨਾਲਾ, ਗੜਸਾ ਦੇ ਸ਼ਿਲਾਗੜ੍ਹ, ਮਨਾਲੀ ਦੀ ਸਰੋਤ ਗੈਲਰੀ, ਬੰਜਾਰ ਦੇ ਹੋਰਨਾਗੜ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ।
ਇਸੇ ਤਰ੍ਹਾਂ ਗੜਸਾ ਘਾਟੀ ਵਿੱਚ ਹੁਰਲਾ ਨਾਲਾ, ਪੰਚਾ ਨਾਲਾ ਅਤੇ ਮਨੀਹਾਰ ਨਾਲਾ, ਮਨੀਕਰਨ ਦਾ ਬ੍ਰਹਮਾ ਗੰਗਾ ਨਾਲਾ, ਗ੍ਰਹਿਣ, ਕੁਠੀ ਕਾਕੜੀ ਨਾਲਾ ਅਤੇ ਜੀਭੀ ਦੇ ਨੇੜੇ ਕੋਟਲਾਧਰ ਵਿੱਚ ਭਾਰੀ ਬਾਰਿਸ਼ ਕਾਰਨ ਪਾਣੀ ਭਰ ਗਿਆ।