ਕਰੰਟ ਲੱਗਣ ਕਾਰਨ ਆਂਗਣਵਾੜੀ ਮੁਲਾਜ਼ਮ ਮੌ/ਤ
ਫਤਹਿਗੜ੍ਹ ਸਾਹਿਬ
ਆਂਗਣਵਾੜੀ ਮੁਲਾਜ਼ਮ ਦੀ ਪਿੰਡ ਪੀਰਜੈਨ ‘ਚ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 60 ਸਾਲਾ ਸੁਰਿੰਦਰ ਕੌਰ ਵਜੋਂ ਹੋਈ ਹੈ। ਸੁਰਿੰਦਰ ਕੌਰ ਦਾ ਪਤੀ ਮਲਾਗਰ ਸਿੰਘ ਅਤੇ ਪੁੱਤਰ ਕੰਮ ’ਤੇ ਗਏ ਹੋਏ ਸਨ। ਅੱਤ ਦੀ ਗਰਮੀ ਕਾਰਨ ਉਸ ਨੇ ਟੇਬਲ ਫੈਨ ਮੁੱਖ ਦਰਵਾਜ਼ੇ ਤੋਂ ਤਾਰ ਕੱਢ ਕੇ ਬਾਹਰ ਲਗਾਇਆ ਹੋਇਆ ਸੀ।
ਇਸ ਦੌਰਾਨ ਜਦੋਂ ਸੁਰਿੰਦਰ ਕੌਰ ਕੰਮ ਲਈ ਅੰਦਰ ਜਾਣ ਲੱਗੀ ਤਾਂ ਦਰਵਾਜ਼ੇ ਨੂੰ ਛੂਹਣ ‘ਤੇ ਉਸ ਨੂੰ ਕਰੰਟ ਲੱਗ ਗਿਆ ਤੇ ਉਹ ਦਰਵਾਜ਼ੇ ਨਾਲ ਹੀ ਚਿਪਕ ਗਈ। ਜਦੋਂ ਇਕ ਹੋਰ ਔਰਤ ਨੇ ਆ ਕੇ ਉਸ ਨੂੰ ਛੂਹਿਆ ਤਾਂ ਉਸ ਨੂੰ ਵੀ ਬਿਜਲੀ ਦਾ ਝਟਕਾ ਲੱਗਾ।
ਉਦੋਂ ਲੋਕਾਂ ਨੇ ਇਕੱਠੇ ਹੋ ਕੇ ਦੇਖਿਆ ਕਿ ਦਰਵਾਜ਼ੇ ‘ਚ ਆ ਕੇ ਤਾਰ ਕੱਟੀ ਜਾਣ ਕਾਰਨ ਬਿਜਲੀ ਦਾ ਝਟਕਾ ਲੱਗਾ ਹੈ। ਜਿਸ ਤੋਂ ਬਾਅਦ ਸੁਰਿੰਦਰ ਕੌਰ ਦੀ ਮੌਤ ਹੋ ਗਈ।
ਦੂਜੇ ਪਾਸੇ, ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਨਵੇਂ ਕਾਨੂੰਨ ਬੀ.ਐਨ.ਐਸ.ਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।