All Latest NewsNews FlashPunjab News

Punjab Breaking: ਆਰਮੀ ਦੀ ਵਰਦੀ ‘ਚ ਦਿਸੇ ਤਿੰਨ ਸ਼ੱਕੀ, ਤਸਵੀਰ ਵਾਇਰਲ- ਪੜ੍ਹੋ NDTV ਦੀ ਰਿਪੋਰਟ 

 

Punjab Breaking: ਵਾਇਰਲ ਹੋ ਰਹੀ ਤਸਵੀਰ 29 ਜਾਂ 30 ਜੂਨ ਦੀ ਦੱਸੀ ਜਾ ਰਹੀ ਹੈ

ਪੰਜਾਬ ਨੈੱਟਵਰਕ, ਪਠਾਨਕੋਟ 

Punjab Breaking: ਪਠਾਨਕੋਟ ‘ਚ 3 ਸ਼ੱਕੀ ਲੋਕਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਐਨਡੀਟੀਵੀ ਦੀ ਰਿਪੋਰਟ ਹੈ ਕਿ, ਇਨ੍ਹਾਂ ਤਿੰਨਾਂ ਸ਼ੱਕੀਆਂ ਨੂੰ ਨੰਗਲਪੁਰ ਇਲਾਕੇ ‘ਚ ਦੇਖਿਆ ਗਿਆ ਸੀ।

ਤਿੰਨੋਂ ਸ਼ੱਕੀ ਫੌਜੀ ਵਰਦੀ ‘ਚ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀ ਤਸਵੀਰ 29 ਜਾਂ 30 ਜੂਨ ਦੀ ਦੱਸੀ ਜਾ ਰਹੀ ਹੈ।

ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਸੂਤਰਾਂ ਅਨੁਸਾਰ ਪੁਲੀਸ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਤਿੰਨਾਂ ਸ਼ੱਕੀਆਂ ਦੀ ਭਾਲ ਕਰ ਰਹੀ ਸੀ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਤਿੰਨੋਂ ਸ਼ੱਕੀ ਫੌਜ ਦੀ ਵਰਦੀ ‘ਚ ਘੁੰਮ ਰਹੇ ਹਨ ਅਤੇ ਇਸ ਤਰ੍ਹਾਂ ਪੁਲਸ ਅਤੇ ਫੌਜ ਨੂੰ ਚਕਮਾ ਦੇ ਰਹੇ ਹਨ।

 

Leave a Reply

Your email address will not be published. Required fields are marked *