Punjab News: ਪੰਜਾਬ ਪੁਲਿਸ ਨੇ 3 ਥਾਣਿਆਂ ਦੇ SHO ਬਦਲੇ
Punjab News: ਇੱਕ ਵਾਰ ਫਿਰ ਸਰਹੱਦੀ ਸ਼ਹਿਰ ਵਿੱਚ ਪੁਲਿਸ ਥਾਣਿਆਂ ਦੇ ਐਸਐਚਓ (SHO) ਬਦਲੇ ਗਏ ਹਨ। ਦਰਅਸਲ, ਪੰਜਾਬ ਪੁਲਿਸ ਦੇ ਵੱਲੋਂ ਅਹਿਮ ਕਾਰਵਾਈ ਕਰਦਿਆਂ ਹੋਇਆ ਤਿੰਨ ਥਾਣਿਆਂ ਦੇ ਐਸਐਚਓ ਬਦਲ ਦਿੱਤੇ ਗਏ ਹੈ।
ਜਾਣਕਾਰੀ ਇਹ ਹੈ ਕਿ ਹਲਕਾ ਜਲਾਲਾਬਾਦ ਦੇ ਤਿੰਨ ਥਾਣੇ (ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਅਰਨੀਵਾਲਾ) ਦੇ ਐਸਐਚਓ (SHO) ਨੂੰ ਬਦਲ ਦਿੱਤਾ ਗਿਆ ਹੈ।
ਹੇਠਾਂ ਪੜ੍ਹੋ ਪੂਰਾ ਵੇਰਵਾ
- ਥਾਣਾ ਸਿਟੀ ਜਲਾਲਾਬਾਦ ਦੇ ਐੱਸ. ਐੱਚ. ਓ. (SHO) ਸਚਿਨ ਕੁਮਾਰ ਨੂੰ ਥਾਣਾ ਅਰਨੀਵਾਲਾ ਵਿਖੇ ਲਾਇਆ ਗਿਆ ਹੈ।
- ਥਾਣਾ ਅਰਨੀਵਾਲਾ ਦੇ ਐੱਸ. ਐੱਚ. ਓ. (SHO) ਅੰਗਰੇਜ ਕੁਮਾਰ ਨੂੰ ਥਾਣਾ ਸਦਰ ਜਲਾਲਾਬਾਦ ਵਿਖੇ ਲਾਇਆ ਗਿਆ ਹੈ।
- ਥਾਣਾ ਸਦਰ ਜਲਾਲਾਬਾਦ ਦੇ ਐੱਸ. ਐੱਚ. ਓ. ਅਮਰਜੀਤ ਕੌਰ ਨੂੰ ਥਾਣਾ ਸਿਟੀ ਜਲਾਲਾਬਾਦ ਵਿਖੇ ਲਾਇਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਲੋਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਗਤੀਵਿਧੀ ਦਿਖੇ, ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਨਵ-ਨਿਯੁਕਤ ਐਸਐਚਓਜ਼ (SHO) ਨੇ ਕਿਹਾ ਕਿ ਨਸ਼ਿਆਂ ਦਾ ਧੰਦਾ ਕਰਨ ਵਾਲੇ ਅਤੇ ਸ਼ਰਾਰਤੀ ਅੰਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਅਪਰਾਧ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਜਨਤਾ ਨੂੰ ਵੀ ਪੁਲਿਸ ਨਾਲ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।