Punjab News: ਭਗਵੰਤ ਮਾਨ ਨੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਦਿੱਤਾ ਤੋਹਫ਼ਾ, ਸ਼ੁਰੂ ਕੀਤੀ ਨਵੀਂ ਸਕੀਮ!
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਵੱਡੀ ਸੁਣਹਿਰੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ।
ਹੁਣ “ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ, ਕੈਸ਼ਲੈਸ ਇਲਾਜ ਮਿਲੇਗਾ।
ਇਸ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿਖੇ ਕੀਤੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ, “ਹੁਣ ਪੰਜਾਬ ਦਾ ਹਰ ਪਰਿਵਾਰ ਚਿੰਤਾ ਮੁਕਤ ਹੋ ਕੇ ਇਲਾਜ ਕਰਵਾ ਸਕੇਗਾ। ਪਹਿਲਾਂ ਨੀਲੇ-ਪੀਲੇ ਕਾਰਡਾਂ ਦੀ ਲੋੜ ਸੀ, ਹੁਣ ਹਰ ਪੰਜਾਬੀ ਲਾਭਪਾਤਰੀ ਹੋਵੇਗਾ।”
ਮੁੱਖ ਵਿਸ਼ੇਸ਼ਤਾਵਾਂ
ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਮੁਫ਼ਤ ਇਲਾਜ, ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ, ਕੋਈ ਪ੍ਰੀਮੀਅਮ ਨਹੀਂ।
65 ਲੱਖ ਪਰਿਵਾਰ ਲਾਭਪਾਤਰੀ:
ਪੰਜਾਬ ਦੇ ਹਰ ਵਸਨੀਕ, ਸਰਕਾਰੀ ਕਰਮਚਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ 100% ਕਵਰ।
ਤਿੰਨ ਮਹੀਨਿਆਂ ਵਿੱਚ ਲਾਗੂ:
ਇਹ ਯੋਜਨਾ ਤਿੰਨ ਮਹੀਨਿਆਂ ਵਿੱਚ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ।
ਹਰ ਵਿਅਕਤੀ ਨੂੰ ਮੁੱਖ ਮੰਤਰੀ ਸਿਹਤ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਨਾਲ ਆਸਾਨੀ ਨਾਲ ਇਲਾਜ ਮਿਲੇਗਾ।
ਲਾਭਪਾਤਰੀ ਨੂੰ ਸਿਰਫ਼ ਆਧਾਰ ਕਾਰਡ ਲੈ ਕੇ ਹਸਪਤਾਲ ਜਾਣਾ ਪਵੇਗਾ, ਕੋਈ ਦਸਤਾਵੇਜ਼ੀ ਝੰਜਟ ਨਹੀਂ।
ਕੌਣ-ਕੌਣ ਹੋਵੇਗਾ ਲਾਭਪਾਤਰੀ?
- ਪੰਜਾਬ ਦੇ 65 ਲੱਖ ਪਰਿਵਾਰ
- ਸਰਕਾਰੀ ਕਰਮਚਾਰੀ
- ਆਸ਼ਾ/ਆਂਗਣਵਾੜੀ ਵਰਕਰ