ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਰਚਨਾ ਸਿੰਗਲਾ ਨੇ ਸ਼ਿਵ ਮੰਦਰ ਨੂੰ ਸਪਲਿਟ ਏ. ਸੀ ਦਾਨ ਕੀਤਾ – ਅਸ਼ੋਕ ਸ਼ਰਮਾ
Amritsar News
ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਸ਼ਿਵ ਮੰਦਰ ਪ੍ਰੇਮ ਨਗਰ ਵਿੱਚ ਸਰਧਾਲੂਆਂ ਦੀ ਸੁਵਿਧਾ ਲਈ ਐਲ. ਜੀ. ਕੰਪਨੀ ਦਾ 1.5 ਟਨ ਦਾ ਸਪਲਿਟ ਏਅਰ ਕੰਡੀਸ਼ਨਰ ਦਾਨ ਕੀਤਾ |
ਰੋਟੇਰਿਅਨ ਰਚਨਾ ਸਿੰਗਲਾ ਅਤੇ ਉਹਨਾਂ ਪਤੀ ਚੰਦਰਮੋਹਨ ਪ੍ਰੋਜੈਕਟ ਚੇਅਰਮੈਨ ਸਨ| ਇਸ ਮੌਕੇ ਸਹਾਇਕ ਗਵਰਨਰ ਅਸ਼ਵਨੀ ਅਵਸਥੀ ਅਤੇ ਸਾਬਕਾ ਪ੍ਰਧਾਨ ਅਮਨ ਸ਼ਰਮਾ ਨੇ ਦੱਸਿਆ ਕਿ ਰਚਨਾ ਸਿੰਗਲਾ ਅਤੇ ਚੰਦਰਮੋਹਨ ਇਸ ਤੋਂ ਪਹਿਲਾਂ ਵੀ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਸ ਮੰਦਰ ਦੇ ਨਿਰਮਾਣ ਵਿੱਚ ਦਾਨ ਰਾਸ਼ੀ, ਕਈ ਵਿੱਦਿਅਕ ਸੰਸਥਾਵਾਂ ਨੂੰ ਪੀਣ ਵਾਲੇ ਪਾਣੀ ਨੂੰ ਠੰਡਾ ਕਰਨ ਵਾਲੀਆਂ ਮਸ਼ੀਨਾਂ ਅਤੇ ਹੋਰ ਮਦਦ ਕਰ ਚੁੱਕੇ ਹਨ|
ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ, ਸਰਬਜੀਤ ਸਿੰਘ, ਜਤਿੰਦਰ ਸਿੰਘ ਪੱਪੂ ਸਾਬਕਾ ਜੋਨਲ ਚੇਅਰਮੈਨ, ਬਲਦੇਵ ਮੰਨਣ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਮੇਂਬਰ ਰੋਟੇਰਿਅਨ ਵਲੋਂ ਹਰ ਸਾਲ ਸਮੇਂ ਸਮੇਂ ਵਿੱਦਿਅਕ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੁਰਾ ਕੀਤਾ ਜਾਂਦਾ ਹੈ ਜਿਸਦੇ ਤਹਿਤ ਅੱਜ ਅੱਤ ਦੀ ਗਰਮੀ ਵਿੱਚ ਸ਼ਿਵ ਮੰਦਰ ਦੀ ਸੰਗਤ ਦੀ ਸੁਵਿਧਾ ਲਈ ਏਅਰ ਕੰਡੀਸ਼ਨਰ ਦਿੱਤਾ ਗਿਆ|
ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਸੰਜੀਵ ਮਲਿਕ, ਸਕੱਤਰ ਸੰਦੀਪ ਸ਼ਰਮਾ ਅਤੇ ਵਿੱਤ ਸਕੱਤਰ ਮਨਮੋਹਣ ਸ਼ਰਮਾ ਨੇ ਸਿੰਗਲਾ ਪਰਿਵਾਰ, ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਹਾਜ਼ਰ ਰੋਟੇਰਿਅਨ ਦਾ ਸਨਮਾਨਿਤ ਅਤੇ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਸਮਾਜ ਨੂੰ ਅਜਿਹੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਹਰੇਕ ਲੋੜਵੰਦ ਦੀ ਲੋੜ ਪੁਰੀ ਕਰਨ ਲਈ ਅੱਗੇ ਆਉਂਦੇ ਹਨ।ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਲਵਿਸ਼ ਸਿੰਗਲਾ, ਸੂਬੇਦਾਰ ਅਮਰਜੀਤ ਅਵਸਥੀ,ਰਣਵੀਰ ਬੇਰੀ ਆਈ. ਪੀ. ਪੀ, ਸਾਬਕਾ ਪ੍ਰਧਾਨ ਅੰਦੇਸ਼ ਭੱਲਾ,ਪਰਮਜੀਤ ਸਿੰਘ, ਕੇ. ਐਸ. ਚੱਠਾ, ਮਨਮੋਹਨ ਸਿੰਘ , ਜੇ. ਐਸ. ਲਿਖਾਰੀ, ਰਾਜੇਸ਼ ਬਧਵਾਰ, ਰਾਕੇਸ਼ ਕੁਮਾਰ, ਸਤੀਸ਼ ਸ਼ਰਮਾ ਡੀ. ਡੀ. ਪੀ. ਓ,ਪ੍ਰਿੰਸੀਪਲ ਦਵਿੰਦਰ ਸਿੰਘ,ਡਾ ਗਗਨਦੀਪ ਸਿੰਘ, ਹਰਜਾਪ ਸਿੰਘ, ਪਰਮਿੰਦਰ ਸਿੰਘ, ਪ੍ਰਮੋਦ ਕਪੂਰ, ਵਿਨੋਦ ਕਪੂਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਫੋਟੋ ਅਸ਼ੋਕ ਸ਼ਰਮਾ,ਸਿੰਗਲਾ ਪਰਿਵਾਰ ਮੰਦਿਰ ਕਮੇਟੀ ਨੂੰ ਏ. ਸੀ. ਦਿੰਦੇ ਹੋਏ |

