ਪੰਜਾਬ ਦੀ IEV ਅਧਿਆਪਕ ਜਥੇਬੰਦੀ ਦੀ ਹੋਈ ਚੋਣ, ਪਰਮਜੀਤ ਕੌਰ ਪੱਖੋਵਾਲ ਬਣੇ ਪ੍ਰਧਾਨ
Punjab News: ਮੀਟਿੰਗ ਵਿੱਚ ਸਰਕਾਰ ਵੱਲੋਂ ਅਧਿਆਪਕਾਂ ਨਾਲ ਕੀਤੇ ਜਾ ਰਹੇ ਨਜਾਇਜ਼ ਧੱਕੇ ਵਿਰੁੱਧ ਜਲਦੀ ਤਿੱਖਾ ਸੰਘਰਸ਼ ਕਰਨ ਸਬੰਧੀ ਵੀ ਰਣਨੀਤੀ ਤਿਆਰ ਕੀਤੀ ਗਈ
Punjab News: ਆਈਈਵੀ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ 20- ਜੁਲਾਈ 2025 ,ਦਿਨ ਐਤਵਾਰ ਨੂੰ, ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਨਵੀਂ ਸਟੇਟ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਲਾਲ ਸਿੰਘ ਤੂਰ ਨੂੰ ਸਟੇਟ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਪੰਜਾਬ ਦੇ ਸਮੂਹ ਆਈਈਵੀ ਅਧਿਆਪਕਾਂ ਵੱਲੋਂ ਸਰਬ ਸੰਮਤੀ ਨਾਲ ਸ਼੍ਰੀਮਤੀ ਪਰਮਜੀਤ ਕੌਰ ਪੱਖੋਵਾਲ (ਲੁਧਿਆਣਾ) ਨੂੰ ਮੌਜੂਦਾ ਸਟੇਟ ਪ੍ਰਧਾਨ ਬਣਾਇਆ ਗਿਆ।
ਪ੍ਰਧਾਨ ਦੇ ਨਾਲ ਸਟੇਟ ਕਮੇਟੀ ਮੈਂਬਰ ਵੀ ਸਰਬ ਸੰਮਤੀ ਨਾਲ ਚੁਣੇ ਗਏ ਹਨ, ਜੋ ਕਿ ਸਮੁੱਚੇ ਕੇਡਰ ਦੇ ਭਲੇ ਲਈ ਕੰਮ ਕਰਨਗੇ ਅਤੇ ਸਮੁੱਚੇ ਕੇਡਰ ਦੇ ਹੱਕਾਂ ਦੀ ਰਾਖੀ ਕਰਨਗੇ। ਚੁਣੇ ਗਏ ਹੋਰ ਅਹੁਦੇਦਾਰਾਂ ਵਿੱਚ ਗੁਰਦੇਵ ਸਿੰਘ ਅੰਮ੍ਰਿਤਸਰ ਸਾਹਿਬ ਅਤੇ ਕੁਲਦੀਪ ਕੌਰ ਪਟਿਆਲਾ ਦੋਵੇਂ ਅਧਿਆਪਕਾਂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਅਤੇ ਕੁਲਵਿੰਦਰ ਕੌਰ ਐਸ ਬੀ ਐਸ ਨਗਰ ਅਤੇ ਪ੍ਰੀਆ ਸ਼ਰਮਾ ਫਤਿਹਗੜ੍ਹ ਸਾਹਿਬ ਨੂੰ ਖਜਾਨਚੀ ਚੁਣਿਆ ਗਿਆ।
ਇਸ ਤੋਂ ਇਲਾਵਾ ਸਟੇਟ ਕਮੇਟੀ ਮੈਂਬਰ ਬੂਟਾ ਸਿੰਘ ਮਾਨਸਾ, ਕੁਲਦੀਪ ਸਿੰਘ ਬਰਨਾਲਾ, ਭੁਪਿੰਦਰ ਕੌਰ ਜਲੰਧਰ, ਨਰਿੰਦਰ ਕੌਰ ਮੋਗਾ, ਸੁਭਾਸ਼ ਗਨੋਟਾ ਸੰਗਰੂਰ, ਦੀਪ ਕੁਮਾਰ ਐਸਬੀਐਸ ਨਗਰ, ਮਮਤਾ ਰਾਣੀ ਫਿਰੋਜ਼ਪੁਰ, ਬੇਅੰਤ ਸਿੰਘ ਪਟਿਆਲਾ, ਹੈਪੀ ਸਿੰਘ ਬਠਿੰਡਾ, ਗੁਰਤੇਜ ਸਿੰਘ ਲੁਧਿਆਣਾ ਸ਼ਮਾ ਪਾਹਵਾ ਤਰਨ ਤਾਰਨ, ਅੰਮ੍ਰਿਤ ਪਾਲ ਕੌਰ ਮਲੇਰਕੋਟਲਾ, ਸੁਮਿਤਰਾ ਕੰਬੋਜ ਫਾਜਿਲਕਾ, ਗੁਰਪ੍ਰੀਤ ਸਿੰਘ ਮੋਹਾਲੀ, ਕਪਿਲ ਜੋਸ਼ੀ ਗੁਰਦਾਸਪੁਰ, ਸਰਬਜੀਤ ਕੌਰ ਫਰੀਦਕੋਟ, ਵਰਿੰਦਰ ਕੁਮਾਰ ਮੁਕਤਸਰ, ਸੋਹਣ ਸਿੰਘ ਰੋਪੜ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਇੰਦਰਜੀਤ ਕੌਰ ਪਠਾਨਕੋਟ, ਸੰਦੀਪ ਕੌਰ ਕਪੂਰਥਲਾ , ਅਤੇ ਧਰਮਿੰਦਰ ਸਿੰਘ ਭੰਗੂ ਪਟਿਆਲਾ ਨੂੰ ਸਟੇਟ ਕਮੇਟੀ ਦੇ ਮੈਂਬਰ ਚੁਣਿਆ ਗਿਆ।
ਇਸ ਮੌਕੇ ਸਟੇਟ ਪ੍ਰੈਜੀਡੈਂਟ ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ ਅਸੀਂ ਸਮੂਹ ਆਈਈਵੀ ਅਧਿਆਪਕ ਸਾਲ 2008-9 ਤੋਂ ਲਗਾਤਾਰ ਲਗਭਗ 16-17 ਸਾਲਾਂ ਤੋਂ ਸਰੀਰਕ ਅਤੇ ਮਾਨਸਿਕ ਅਯੋਗਤਾ ਵਾਲੇ ਬੱਚਿਆਂ ਨੂੰ ਕਲੱਸਟਰ ਪੱਧਰ ਤੇ ਸੁਤੰਤਰ ਪੋਸਟ ਤੇ ਪੜ੍ਹਾ ਰਹੇ ਹਾਂ, ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਰਕਾਰ ਨੇ ਐਨਬੀਟੀ 8736 ਪਾਲਸੀ ਬਣਾ ਕੇ ਅਲੱਗ ਅਲੱਗ ਕੰਟਰੈਕਟ ਬੇਸ ਤੇ ਕੰਮ ਕਰਨ ਵਾਲੇ ਵਲੰਟੀਅਰ ਰੈਗੂਲਰ ਕੀਤੇ ਤਾਂ ਸਰਕਾਰ ਵੱਲੋਂ ਸਾਰੇ ਪਾਸੋਂ ਕੈਟਾਗਰੀਜ ਵੋਲੰਟੀਅਰ ਜਿਵੇਂ ਆਈਈਵੀ ਈਜੀਐਸ ਏ ਆਈ ਈ ਐਸ ਟੀਆਰ ਈਏ ਦੀਆਂ ਵਿਧਿਕ ਅਤੇ ਪ੍ਰੋਫੈਸ਼ਨਲ ਮੌਜੂਦਾ ਯੋਗਤਾਵਾਂ ਦੀ ਵੈਰੀਫਿਕੇਸ਼ਨ ਕੀਤੀ ਗਈ, ਪਰ ਸਾਡੇ ਆਈਈ ਡੀ ਕੰਪੋਨੇਟ ਨੇ ਸਾਡੀਆਂ ਮੌਜੂਦਾ ਯੋਗਤਾਵਾਂ ਉਚ ਵਿਦਿਅਕ ਯੋਗਤਾਵਾਂ ਛੁਪਾ ਲਈਆਂ।
ਸਾਨੂੰ ਸਰਕਾਰ ਦੇ ਅੱਗੇ ਸਿਰਫ ਬਾਰਵੀਂ ਬੇਸ ਵਲੰਟੀਅਰ ਦਿਖਾਇਆ ਗਿਆ, ਜਦੋਂ ਕਿ ਨਾ ਅਸੀਂ 2008-09 ਭਰਤੀ ਸਮੇਂ ਬਾਰਵੀਂ ਪਾਸ ਸੀ ਅਤੇ ਨਾ ਹੀ ਅੱਜ ਬਾਰਵੀਂ ਪਾਸ ਹਾਂ, ਅੱਜ ਸਾਡੇ ਹਰੇਕ ਆਈ ਵੀ ਅਧਿਆਪਕ ਕੋਲ ਐਨਟੀਟੀ ਸਾਡੇ ਡਿਪਲੋਮਾ ਪੰਜਾਬ ਸਰਕਾਰ ਤੋਂ ਅਤੇ ਸਿੱਖਿਆ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਕੀਤਾ ਹੋਇਆ ਹੈ ,ਅਸੀਂ ਜੇਕਰ ਆਰਟੀ ਕੰਪੋਨੈਂਟਸ ਦੇ ਮਹਿਕਮੇ ਅਨੁਸਾਰ ਬਾਰਵੀਂ ਬੇਸ ਸੀ ਫਿਰ ਸਾਡੇ ਤੋਂ 16 -17 ਸਾਲਾਂ ਤੋਂ ਵਿਸ਼ੇਸ਼ ਬੱਚਿਆਂ ਦੀਆਂ ਜਮਾਤਾਂ ਪਹਿਲੀ ਤੋਂ ਬਾਰਵੀਂ ਤੱਕ ਕਿਉਂ ਪੜ੍ਹਾਈਆਂ ਜਾ ਰਹੀਆਂ ਹਨ? ਜਦ ਕਿ ਸਾਡੀਆਂ ਉਚ ਵਿਦਿਅਕ ਯੋਗਤਾਵਾਂ ਅਨੁਸਾਰ ਸਾਨੂੰ ਤਨਖਾਹ ਨਹੀਂ ਲੈਣ ਦਿੱਤੀ ਗਈ।
ਆਈਈਡੀ ਕੰਪੋਨੈਂਟ ਨੇ ਸਾਡੀਆਂ ਉੱਚ ਪ੍ਰੋਫੈਸ਼ਨਲ ਜਨਰਲ ਡਿਗਰੀਆਂ ਆਪਦੇ ਮਹਿਕਮੇ ਨੂੰ ਚਲਾਈ ਰੱਖਣ ਲਈ ਛੁਪਾ ਕੇ ਰੱਖੀਆਂ ਲਈਆਂ ਹਨ। ਸਾਨੂੰ ਉੱਚ ਡਿਗਰੀਆਂ ਪ੍ਰਾਪਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਹੈਲਪਰ ਜਾਂ ਅਸਿਸਟੈਂਟ ਨਾਮ ਧਕੇ ਨਾਲ ਦੇ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ, ਜਦ ਕਿ ਅਸੀਂ ਕਲਸਟਰ ਪੱਧਰੀ ਪੋਸਟ ਤੇ ਸੁਤੰਤਰ ਕੰਮ ਕਰ ਰਹੇ ਹਾਂ।
ਉਹਨਾਂ ਕਿਹਾ ਕਿ ਅਸੀਂ 28 ਜੁਲਾਈ 2023 ਤੋਂ ਮਾਨਸਿਕ ਤਨਾਅ ਦੇ ਸ਼ਿਕਾਰ ਹੋ ਚੁੱਕੇ ਹਾਂ, ਕਿਉਂਕਿ ਆਈਡੀ ਕੰਪੋਨੈਂਟ ਨੇ ਸਾਰੀਆਂ ਉੱਚ ਪ੍ਰੋਫੈਸ਼ਨਲ ਡਿਗਰੀਆਂ ਰੋਲ ਕੇ ਰੱਖ ਦਿੱਤੀਆਂ ਹਨ, ਜਿਸ ਕਾਰਨ ਕਈ ਆਈਈਵੀ ਅਧਿਆਪਕ ਮਾਨਸਿਕ ਤਨਾਅ ਕਾਰਨ ਆਤਮਹੱਤਿਆ ਕਰ ਚੁੱਕੇ ਹਨ। ਆਈਈਡੀ ਕੰਪੋਨੈਂਟ ਸਟੇਟ ਸਪੈਸ਼ਲ ਐਜੂਕੇਸ਼ਨ ਵੱਲੋਂ ਆਈ ਈਵੀ ਅਧਿਆਪਕਾਂ ਨਾਲ ਬਹੁਤ ਰੁੱਖਾ ਵਿਵਹਾਰ ਕੀਤਾ ਜਾ ਰਿਹਾ ਹੈ, ਸੋ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਆਈਈਵੀ ਨੂੰ ਸਿੱਖਿਆ ਸਕੱਤਰ ਵੱਲੋਂ ਐਨਟੀਟੀ ਪ੍ਰਵਾਨਗੀ ਤਹਿਤ 2021 ਵਿੱਚ ਕਰਵਾਈ ਗਈ ਸੀ ਸੋ ਸਮੋ ਆਈ ਵੀ ਕੇਡਰ ਨੂੰ ਐਨਟੀਟੀ ਬੇਸ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਐਡਜਸਟ ਕੀਤਾ ਜਾਵੇ, ਸਾਡੀ ਇਸ ਕੰਪੋਨੈਂਟ ਨੇ 2023 ਤੋਂ ਬਾਰਵੀਂ ਬੇਸ ਦੱਸ ਕੇ ਸਾਡੀਆਂ ਤਰੱਕੀਆਂ ਦੇ ਰਸਤੇ ਬੰਦ ਕਰ ਦਿੱਤੇ ਹਨ, ਸੋ ਸਾਨੂੰ ਐਨਟੀਟੀ ਪੋਸਟਾਂ ਤੇ ਐਡਜਸਟ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਅਧਿਆਪਕਾਂ ਨਾਲ ਕੀਤੇ ਜਾ ਰਹੇ ਨਜਾਇਜ਼ ਧੱਕੇ ਵਿਰੁੱਧ ਜਲਦੀ ਤਿੱਖਾ ਸੰਘਰਸ਼ ਕਰਨ ਸਬੰਧੀ ਵੀ ਰਣਨੀਤੀ ਤਿਆਰ ਕੀਤੀ ਗਈ।

