All Latest NewsGeneralNews FlashPunjab News

ਡੀ.ਟੀ.ਐਫ ਪੰਜਾਬ ਬਲਾਕ ਅੰਮ੍ਰਿਤਸਰ-4 ਦਾ ਚੋਣ ਅਜਲਾਸ ਬਹੁਮਤ ਨਾਲ ਹੋਇਆ ਸੰਪੰਨ

 

ਰਾਜੇਸ਼ ਕੁਮਾਰ ਪਰਾਸ਼ਰ ਬਲਾਕ ਪ੍ਰਧਾਨ ਅਤੇ ਮੈਡਮ ਮੋਨਿਕਾ ਸੋਨੀ ਦੀ ਜਨਰਲ ਸਕੱਤਰ ਵਜੋਂ ਹੋਈ ਚੋਣ

ਰਾਜੇਸ਼ ਕੁਮਾਰ ਪਰਾਸ਼ਰ ਬਹੁਮਤ ਨਾਲ ਚੁਣੇ ਗਏ ਬਲਾਕ ਅੰਮ੍ਰਿਤਸਰ -4 ਦੇ ਪ੍ਰਧਾਨ-ਡੀ.ਟੀ.ਐਫ ਪੰਜਾਬ ਅੰਮ੍ਰਿਤਸਰ

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਦੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਅਤੇ ਇਸ ਵਿੱਚ ਦਰਜ਼ ਸ਼ਰਤਾਂ ਅਨੁਸਾਰ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਕੋਟ ਅੰਮ੍ਰਿਤਸਰ ਵਿਖੇ ਬਲਾਕ ਅੰਮ੍ਰਿਤਸਰ-4 ਦਾ ਚੋਣ ਅਜਲਾਸ ਭਰਵੀਂ ਗਿਣਤੀ ਵਿੱਚ ਸਰਵਸੰਮਤੀ ਨਾਲ ਸੰਪੰਨ ਹੋਇਆ।ਇਸ ਮੌਕੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਜਥੇਬੰਦਕ ਸੰਵਿਧਾਨ ਤੇ ਸੂਬਾ ਸਕੱਤਰੇਤ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਤੌਰ ਚੋਣ ਆਬਜ਼ਰਬਰ ਸ਼ਿਰਕਤ ਕੀਤੀ।

ਅਜਲਾਸ ਨੂੰ ਸੰਬੋਧਨ ਕਰਦਿਆਂ ਸਾਬਕਾ ਕਾਰਜਕਾਰੀ ਪ੍ਰਧਾਨ ਰਹਿ ਚੁਕੇ ਰਾਜੇਸ਼ ਕੁਮਾਰ ਪਰਾਸ਼ਰ ਨੇ ਚੋਣ ਅਜਲਾਸ ਵਿੱਚ ਆਏ ਡੇਲਿਗੇਟਾਂ ਨੂੰ ਜੀ ਆਇਆਂ ਆਖਿਆ ਅਤੇ ਕਾਰਜਕਾਰੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ। ਇਸ ਉਪਰੰਤ ਸਾਥੀ ਗੁਰਬਿੰਦਰ ਸਿੰਘ ਖਹਿਰਾ ਨੇ ਜਥੇਬੰਦੀ ਦੀਆਂ ਪਿਛਲੇ ਵਰ੍ਹਿਆਂ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਜਥੇਬੰਦੀ ਦੇ ਸਾਂਝੇ ਘੋਲਾਂ ਵਿੱਚ ਕੀਤੀ ਗਈ ਭਰਵੀਂ ਸ਼ਮੂਲੀਅਤ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਮਜ਼ਬੂਤ ਜਥੇਬੰਦਕ ਢਾਂਚਾ ਵਿਕਸਤ ਕਰਨ ਦਾ ਅਹਿਦ ਲਿਆ।

ਪ੍ਰਧਾਨ ਅਸ਼ਵਨੀ ਅਵਸਥੀ ਜੀ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਜਥੇਬੰਦਕ ਢਾਂਚੇ ਦੀ ਮਹੱਤਤਾ ਅਤੇ ਅਜੋਕੇ ਯੁੱਗ ਦੇ ਸੰਦਰਭ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਲੋਕਤੰਤਰਿਕ ਤੇ ਜਮਹੂਰੀ ਢੰਗ ਨਾਲ ਮਜ਼ਬੂਤ ਤੇ ਸਾਂਝੀ ਜਥੇਬੰਦੀ ਦੀ ਉਸਾਰੀ ਕਰਨ ਤੇ ਭਵਿੱਖ ਵਿੱਚ ਤਿੱਖੇ ਸੰਘਰਸ਼ਾਂ ਤੇ ਘੋਲਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਅਹਿਦ ਕੀਤਾ।

ਬੁਲਾਰਿਆਂ ਨੇ ਅਜੋਕੇ ਯੁੱਗ ਵਿੱਚ ਪੈਦਾ ਹੋਏ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਰੁਜ਼ਗਾਰ ਸੰਕਟ ਦੇ ਪਿੱਛੇ ਜ਼ਿੰਮੇਵਾਰ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਆਦਿ ਲੋਕ ਮਾਰੂ ਨੀਤੀਆਂ ਅਤੇ ਇਹਨਾਂ ਦੇ ਸਮਾਜਿਕ ਤੇ ਰਾਜਨੀਤਿਕ ਪ੍ਰਭਾਵਾਂ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ਾਂ ਦੀ ਲੋੜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਇੱਕ ਕਿੱਤਾ ਇੱਕ ਜਥੇਬੰਦੀ ਉਸਾਰਨ ਬਾਰੇ ਗੱਲ ਤੇ ਜ਼ੋਰ ਦਿੱਤਾ।

ਅੰਮ੍ਰਿਤਸਰ ਬਲਾਕ ਅੰਮ੍ਰਿਤਸਰ-4 ਦੇ ਚੋਣ ਅਜਲਾਸ ਵਿੱਚ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਭਾਰੀ ਬਹੁਮਤ ਅਤੇ ਸਰਬਸਮਤੀ ਨਾਲ ਹਾਊਸ ਵਿੱਚ ਹਾਜ਼ਿਰ ਆਏ ਡੇਲੀਗੇਟਾਂ ਨੇ ਰਾਜੇਸ਼ ਕੁਮਾਰ ਪਰਾਸ਼ਰ ਨੂੰ ਬਲਾਕ ਪ੍ਰਧਾਨ ਅਤੇ ਮੈਡਮ ਮੋਨਿਕਾ ਸੋਨੀ ਕੱਟੜਾ ਹਕੀਮਾਂ ਨੂੰ ਜਨਰਲ ਸਕੱਤਰ ਚੁਣਿਆ।

ਇਸ ਤੋਂ ਅਲਾਵਾ ਬਲਜਿੰਦਰ ਸਿੰਘ ਕੱਟੜਾ ਕਰਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮੈਡਮ ਨੀਨਾ ਢੱਪਈ ਅਤੇ ਮੈਡਮ ਹਰਜਿੰਦਰ ਕੌਰ ਨੂੰ ਮੀਤ ਪ੍ਰਧਾਨ, ਮੈਡਮ ਵੰਦਨਾ ਭਾਰਤੀ ਫਤਾਹਪੁਰ ਅਤੇ ਭੁਪਿੰਦਰ ਸਿੰਘ ਬੀ ਬਲਾਕ ਨੂੰ ਸੰਯੁਕਤ ਸਕੱਤਰ, ਸ਼ਤਰਪਾਲ ਸਿੰਘ ਫਤਾਹਪੁਰ ਨੂੰ ਵਿੱਤ ਸਕੱਤਰ, ਵਿਕਾਸ ਕੁਮਾਰ ਕਟੜਾ ਸਫੇਦ ਨੂੰ ਪ੍ਰੈਸ ਸਕੱਤਰ, ਮੈਡਮ ਜਸਵਿੰਦਰ ਕੌਰ ਨੂੰ ਜਥੇਬੰਦਕ ਸਕੱਤਰ, ਦੀਪਕ ਨਵਾਂਕੋਟ, ਹੀਰਾ ਲਾਲ ਫਤਾਹਪੁਰ, ਵਨੀਤ ਸ਼ਰਮਾ, ਹਰਦੀਪ ਸਿੰਘ ਅਟਾਰੀ, ਕੁਲਵਿੰਦਰ ਕੁਮਾਰ, ਵਿਜੇ ਕੁਮਾਰ, ਪਰਮਜੀਤ ਸਿੰਘ ਨਵਾਂਕੋਟ, ਗੁਰਪਿੰਦਰ ਸਿੰਘ ਨੂੰ ਵਰਕਿੰਗ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ।

 

Leave a Reply

Your email address will not be published. Required fields are marked *