ਹਾਲ-ਏ-ਬਦਲਾਅ ਹਕੂਮਤ! ਸਰਕਾਰੀ ਸਮਾਰਟ ਸਕੂਲ ਪਾਣੀ ‘ਚ ਡੁੱਬਿਆ
ਰੋਹਿਤ ਗੁਪਤਾ, ਗੁਰਦਾਸਪੁਰ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਾਵਜੂਦ ਇਸਦੇ ਦੀਨਾਨਗਰ ਦੇ ਪਿੰਡ ਅਵਾਂਖਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੇ ਅੱਜ ਸਵੇਰੇ ਹੋਈ ਬਾਰਿਸ਼ ਕਾਰਨ ਤਲਾਅ ਦਾ ਰੂਪ ਧਾਰਨ ਕਰ ਲਿਆ।
ਦੱਸਿਆ ਜਾ ਰਿਹਾ ਕਿ ਸਕੂਲ ਦੇ ਨੇੜਿਓ ਲੰਘਦਾ ਸੂਆ ਬਰਸਾਤ ਕਾਰਨ ਓਵਰਫਲੋ ਹੋ ਗਿਆ ਸੀ।
ਜਿਸ ਦਾ ਪਾਣੀ ਵੀ ਸਕੂਲ ਵਿੱਚ ਵੜਨਾ ਸ਼ੁਰੂ ਹੋ ਗਿਆ ਤੇ ਸਕੂਲ ਦੇ ਕਮਰੇ ਵੀ ਪਾਣੀ ਨਾਲ ਭਰ ਗਏ।
ਉੱਥੇ ਹੀ ਪ੍ਰਿੰਸੀਪਲ ਨੇ ਤੁਰੰਤ ਸਰਪੰਚ ਨੂੰ ਸੂਚਿਤ ਕੀਤਾ।
ਜਿਸ ਤੇ ਪਿੰਡ ਦੇ ਸਰਪੰਚ ਨੇ ਪੰਚਾਇਤ ਮੈਂਬਰਾਂ ਸਮੇਤ ਸਕੂਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਕੂਲ ਦੇ ਪਾਣੀ ਦੀ ਨਿਕਾਸੀ ਦਾ ਜਲਦੀ ਹੀ ਪ੍ਰਬੰਧ ਕਰਵਾ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਏਗਾ।

