Punjab News-ਪੰਜਾਬ ਭਰ ‘ਚ ਕਿਸਾਨਾਂ ਨੇ ਲੈਂਡ ਪੁਲਿੰਗ ਪਾਲਿਸੀ ਖਿਲਾਫ ਕੀਤਾ ਜ਼ੋਰਦਾਰ ਟਰੈਕਟਰ ਮਾਰਚ
Punjab News- ਕਿਸਾਨਾਂ ਦੀ ਜਮੀਨ ਜਬਰੀ ਖੋਹਣ ਵਾਲੀ ਨੀਤੀ ਨਹੀਂ ਹੋਣ ਦੇਵਾਂਗੇ ਲਾਗੂ – ਕਿਸਾਨ ਆਗੂ
Punjab News- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਅੱਜ ਜਿਲ੍ਹਾ ਫਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਕਿਸਾਨਾਂ ਨੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਜ਼ੋਰਦਾਰ ਅਤੇ ਵਿਸ਼ਾਲ ਟਰੈਕਟਰ ਮਾਰਚ ਕੀਤਾ|
ਇਕੱਤਰ ਹੋਏ ਕਿਸਾਨਾਂ ਨੇ ਫਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਤੋਂ ਡੀ ਸੀ ਕੰਪਲੈਂਕਸ ਤਕ ਮਾਰਚ ਕਰਦਿਆ ਪੰਜਾਬ ਸਰਕਾਰ ਖਿਲਾਫ ਨਾਹਰੇਬਾਜੀ ਕਰਦਿਆ ਇਸ ਕਿਸਾਨ ਵਿਰੋਧੀ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ|
ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਖੇਤੀ ਯੋਗ ਉਪਜਾਉ ਜਮੀਨ ਜਬਰੀ ਖੋਹ ਕੇ ਕਾਰਪੋਰੇਟ ਸੈਕਟਰ ਨੂੰ ਦਿੱਤੀਆਂ ਜਾਂ ਰਹੀਆਂ ਹਨ|
ਓਹਨਾ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਤਬਾਹ ਕਰਨ ਵਾਲਾ ਅਤੇ ਜਬਰੀ ਬਿਨਾਂ ਮੁਆਵਜਾ ਦਿੱਤਿਆਂ ਉਜਾੜਨ ਵਾਲਾ ਹੈ|
ਓਹਨਾ ਕਿਹਾ ਕਿ ਪਹਿਲਾ ਤੋਂ ਹੀ ਆਰਥਿਕ ਮੰਦੀ ਅਤੇ ਬੇਰੁਜਗਾਰੀ ਦਾ ਝੰਬੇ ਕਿਸਾਨਾਂ ਕੋਲ ਜੀਵਨ ਨਿਰਬਾਹ ਕਰਨ ਦਾ ਇਕੋ ਇਕੋ ਵਾਸੀਲਾ ਜਮੀਣ ਹੀ ਹੈ| ਓਹਨਾ ਕਿਹਾ ਕਿ ਜਬਰੀ ਜਮੀਨਾਂ ਖੋਂਹਣ ਵਾਲੀ ਇਹ ਨੀਤੀ ਨੂੰ ਬਿਲਕੁਲ ਲਾਗੂ ਨਹੀਂ ਹੋਣ ਦਿਤਾ ਜਾਵੇਗਾ|
ਆਗੂਆਂ ਨੇ ਕਿਹਾ ਕਿ ਇਸ ਪਾਲਿਸੀ ਨੂੰ ਰੱਦ ਕਰਵਾਉਣ ਲਈ 24 ਅਗਸਤ ਨੂੰ ਮੁੱਲਾਂਪੁਰ ਵਿਖ਼ੇ ਪੰਜਾਬ ਪੱਧਰੀ ਰੈਲੀ ਕੀਤੀ ਜਾਵੇਗੀ ਜਿਸ ਵਿਚ ਲੱਖਾਂ ਕਿਸਾਨ ਸ਼ਾਮਲ ਹੋਣਗੇ|
ਇਸ ਮੌਕੇ ਜਾਗੀਰ ਸਿੰਘ ਖਹਿਰਾ ਅਵਤਾਰ ਸਿੰਘ ਮਹਿਮਾਂ ਮੇਜਰ ਸਿੰਘ ਰੰਧਾਵਾ ਕਿਰਪਾ ਸਿੰਘ ਨੱਥੂਵਾਲਾ ਗੁਰਿੰਦਰ ਸਿੰਘ ਖਹਿਰਾ ਸੁਖਮੰਦਰ ਸਿੰਘ ਬੁਈਆ ਵਾਲਾ ਜਸਕਰਨ ਸਿੰਘ ਗੁਰਪ੍ਰੀਤ ਸਿੰਘ ਪ੍ਰਗਟ ਸਿੰਘ ਲਹਿਰਾ ਗੁਰਦਿੱਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

