Punjab News- ਹਾਕਮ ਮਾਰ ਗਏ ਜਹਾਜ਼ੀ ਉਡਾਰੀ, ਚਿੱਕੜ ‘ਚ ਫਸ ਗਏ ਅਧਿਆਪਕ ਮਿੱਤਰਾ….!
Punjab News- ਡੀ ਟੀ ਐੱਫ ਦੇ ਖ਼ਦਸ਼ੇ ਅਨੁਸਾਰ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ, ਅਧਿਆਪਕਾਂ ਦੀਆਂ ਬੱਸਾਂ ਫਸੀਆਂ ਟ੍ਰੈਫਿਕ ਵਿੱਚ, ਹਾਕਮ ਭਰ ਗਏ ਹਵਾਈ ਉਡਾਣਾਂ
Punjab News- ਅੱਜ ਲਗਪਗ ਢਾਈ ਵਜੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲੀ ਪਾਠਕ੍ਰਮ ਸਬੰਧੀ ਉਦਘਾਟਨ ਮੌਕੇ ਪ੍ਰੋਗਰਾਮ ਸਮਾਪਤੀ ਤੇ ਭਾਰੀ ਮੀਂਹ ਆਉਣ ਕਾਰਣ ਅਧਿਆਪਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਭਾਰੀ ਮੀਂਹ ਦੇ ਚਲਦਿਆਂ ਅਧਿਆਪਕਾਂ ਨੇ ਜਦੋਂ ਆਪਣੀਆਂ ਬੱਸਾਂ ਵੱਲ ਜਾਣਾ ਚਾਹਿਆ ਤਾਂ ਟ੍ਰੈਫਿਕ ਜਾਮ ਹੋ ਗਿਆ। ਕਈ ਬੱਸਾਂ ਅਤੇ ਨਿੱਜੀ ਕਾਰਾਂ ਪਾਰਕਿੰਗ ਵਾਲੀ ਥਾਂ ਵਿੱਚ ਖੁੱਬ ਗਈਆਂ, ਜਿੰਨ੍ਹਾਂ ਨੂੰ ਕੱਢਣ ਲਈ ਅਧਿਆਪਕ ਧੱਕਾ ਲਾਉਂਦੇ ਦੇਖੇ ਗਏ।
ਬਹੁਤੇ ਅਧਿਆਪਕ ਮੀਂਹ ਕਾਰਨ ਰੋਟੀ ਨਹੀਂ ਖਾ ਸਕੇ ਅਤੇ ਪੂਰੇ ਭਿੱਜੇ ਹੋਏ ਆਪਣੇ ਸਾਧਨਾਂ ਤੱਕ ਪੁੱਜੇ। ਉਥੋਂ ਅਨੇਕਾਂ ਬੱਸਾਂ ਦੀ ਰਵਾਨਗੀ ਸ਼ਾਮ ਸਾਢੇ ਚਾਰ ਵਜੇ ਤੱਕ ਵੀ ਨਹੀਂ ਹੋ ਸਕੀ, ਜਦਕਿ ਹਾਕਮ ਪ੍ਰੋਗਰਾਮ ਸਮਾਪਤੀ ਵੇਲੇ ਢਾਈ ਵਜੇ ਹਵਾਈ ਝੂਟੇ ਲੈਂਦੇ ਉੱਡ ਚੁੱਕੇ ਸਨ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, ਪੰਜਾਬ ਸਰਕਾਰ ਵੱਲੋਂ ਇੱਕ ਸਧਾਰਨ ਵਿੱਦਿਅਕ ਕਾਰਜ ਨੂੰ ਲੱਖਾਂ ਰੁਪਏ ਖ਼ਰਚ ਕੇ ਵੀ ਆਈ ਪੀ ਕਲਚਰ ਦੀ ਭੇਂਟ ਚਾੜਣ, ਅਧਿਆਪਕਾਂ ਦਾ ਕੀਮਤੀ ਸਮਾਂ ਖਰਾਬ ਕਰਨ, ਸਿਆਸੀ ਰੋਟੀਆਂ ਸੇਕਣ ਲਈ ਅਧਿਆਪਕਾਂ, ਸਿੱਖਿਆ ਅਧਿਕਾਰੀਆਂ, ਵਿਦਿਆਰਥੀਆਂ ਅਤੇ ਬਾਕੀ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਧੱਕਣ ਦੇ ਨਾਲ ਨਾਲ ਹਜਾਰਾਂ ਸਕੂਲਾਂ ਵਿੱਚ ਸਿੱਖਿਆ ਦਾ ਹਰਜਾਨਾ ਕਰਨ ਦੀ ਸਖ਼ਤ ਨਿਖੇਧੀ ਕਰਦਾ ਹੈ।

