Punjab News: ਸਿੱਖਿਆ ਵਿਭਾਗ ਆਪਣੇ ਬਦਲੀਆਂ ਵਾਲੇ ਪੋਰਟਲ ਨੂੰ ਮਿਲਕ ਸ਼ੇਕ ਪਿਆਵੇ…! ਅਧਿਆਪਕ ਸਟੇਸ਼ਨ ਚੁਆਇਸ ਲਈ ਸਾਈਟ ਤੇ ਕੀ ਆਏ, ਪੋਰਟਲ ਹੀ ਹੋ ਗਿਆ ਬੰਦ
Punjab News: ਅਧਿਆਪਕਾਂ ਦੀਆਂ ਬਦਲੀਆਂ ਲਈ ਸ਼ਟੇਸ਼ਨ ਚੋਣ ਦਾ ਸਮਾਂ ਵਧਾਉਣ ਅਤੇ ਖਾਲੀ ਸਟੇਸ਼ਨਾਂ ਦਾ ਸਹੀ ਡਾਟਾ ਅਪਡੇਟ ਕਰਨ ਲਈ ਕਮਜੋਰ ਪੋਰਟਲ ਨੂੰ ਤਾਕਤਵਾਰ ਕਰਨ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਕੀਤੀ ਮੰਗ- ਪੰਨੂ, ਲਹੌਰੀਆ
Punjab News: ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਾਈਟ ਨਾ ਚੱਲਣ ਕਾਰਣ ਕਈ ਥਾਵਾਂ ਤੇ ਸਟੇਸ਼ਨ ਸ਼ੋ ਨਾ ਹੋਣਾ ਅਤੇ ਕਈ ਜਗਾ ਬੱਚਿਆ ਦੀ ਗਿਣਤੀ ਮੁਤਾਬਿਕ ਲੋੜ ਤੋ ਵੱਧ ਪੋਸਟਾਂ ਸ਼ੋ ਹੋਣ ਨਾਲ ਅਧਿਆਪਕ ਵਰਗ ਲਈ ਵੱਡੀ ਮੁਸ਼ਕਿਲ ਹੋਈ ਪੈਦਾ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਿਖਿਆ ਵਿਭਾਗ ਦੀ ਬਦਲੀ ਨੀਤੀ ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਬਦਲੀਆਂ ਦੀ ਪਾਰਦਰਸ਼ਤਾ ਨੂਂ ਧਿਆਨ ਚ ਰੱਖਿਆ ਜਾਵੇ ਤੇ ਮੰਗ ਕੀਤੀ ਕਿ ਵਿਭਾਗ ਦੀ ਬਦਲੀਆਂ ਸਬਂਧੀ ਸਾਈਟ ਨਾ ਚੱਲਣ ਕਾਰਣ ਆ ਰਹੀਆਂ ਸਮੱਸਿਆ ਤਹਿਤ ਕਈ ਥਾਵਾਂ ਤੇ ਸਟੇਸ਼ਨ ਸ਼ੋ ਨਾ ਹੋਣਾ ਅਤੇ ਕਈ ਜਗਾ ਬੱਚਿਆ ਦੀ ਗਿਣਤੀ ਮੁਤਾਬਿਕ ਲੋੜ ਤੋ ਵੱਧ ਪੋਸਟਾਂ ਸ਼ੋ ਹੋਣਾਂ ਤੇ ਕਈ ਜਗਾ ਸੀ ਐਚ ਟੀ ਦੀ ਜਗਾ ਐਚ ਟੀ ਸ਼ੋ ਹੋਣ ਨਾਲ ਅਧਿਆਪਕ ਵਰਗ ਲਈ ਵੱਡੀ ਮੁਸ਼ਕਿਲ ਹੋਈ ਪੈਦਾ ਹੋ ਗਈ ਹੈ ।
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ , ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਮਨੋਜ ਘਈ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਹਰਜਿੰਦਰ ਸਿੰਘ ਚੋਹਾਨ ਦਿਲਬਾਗ ਸਿੰਘ ਬੌਡੇ ਜਗਨਂਦਨ ਸਿੰਘ ਫਾਜਿਲਕਾ ਰਵੀ ਵਾਹੀ ਅਵਤਾਰ ਸਿੰਘ ਮਾਨ ਮਨਜੀਤ ਸਿੰਘ ਕਠਾਣਾ ਹਰਜੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਪਰਮਾਰ ਰਣਜੀਤ ਸਿੰਘ ਮੱਲਾ ਅਸ਼ਵਨੀ ਫੱਜੂਪੁਰ ਸੁਰਿੰਦਰ ਕੁਮਾਰ ਮੋਗਾ ਹੈਰੀ ਬਠਲਾ ਗੁਰਵਿੰਦਰ ਸਿੰਘ ਬੱਬੂ ਨੇ ਪੁਰਜੋਰ ਸ਼ਬਦਾਂ ਵਿੱਚ ਸਿਖਿਆ ਮੰਤਰੀ ਪੰਜਾਬ ਅਤੇ ਉੱਚ ਸਿਖਿਆ ਅਧਿਕਾਰੀਆਂ ਤੋ ਮੰਗ ਪੱਤਰ ਪੇਸ਼ ਕਰਕੇ ਮੰਗ ਕੀਤੀ ਕਿ ਬਦਲੀਆ ਲਈ ਪਹਿਲੇ ਅਨੁਪਾਤ ਅਨੁਸਾਰ ਬੱਚਿਆ ਦੀ ਗਿਣਤੀਆ ਦੇ ਮੁਤਾਬਿਕ ਵੱਧ ਪੋਸਟਾਂ ਸ਼ੋ ਹੋ ਰਹੀਆਂ ਹਨ ਤੇ ਕਈ ਖਾਲੀ ਜਗਾ ਪੋਸਟਾਂ ਹੀ ਸ਼ੋ ਨਹੀ ਹੋ ਰਹੀਆ।
ਇਸ ਤਰੀਕੇ ਗਲਤ ਆਰਡਰ ਹੋਣ ਕਾਰਣ ਰੈਸ਼ਨੇਲਾਈਜੇਸ਼ਨ ਸਮੱਸਿਆ ਆ ਸਕਦੀ ਹੈ ਜੋ ਅਧਿਆਪਕ ਵਰਗ ਲਈ ਚਿੰਤਾ ਦਾ ਵਿਸ਼ਾ ਹੈ , ਇਸ ਕਰਕੇ ਇਸਦਾ ਪਹਿਲਾਂ ਹੀ ਯੋਗ ਹੱਲ ਕਰ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਬਦਲੀ ਕਰਾਉਣ ਵਾਲੇ ਅਧਿਆਪਕਾਂ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ । ਯੂਨੀਅਨ ਆਗੂਆਂ ਨੇ ਕਿਹਾ ਯੂਨੀਅਨ ਦੀ ਇਹ ਵੀ ਮਂਗ ਹੈ ਕਿ ਜੇਕਰ ਸਿਖਿਆ ਵਿਭਾਗ ਵੱਲੋ ਅਧਿਆਪਕ ਵਿਦਿਆਰਥੀ ਅਨੁਪਾਤ ਘਟਾ ਦਿਤਾ ਗਿਆ ਹੈ ਤਾਂ ਵੀ ਅਧਿਆਪਕ ਵਰਗ ਨੂੰ ਸਪੱਸ਼ਟ ਪੱਤਰ ਜਾਰੀ ਕੀਤਾ ਜਾਵੇ ਕਿੳਅਧਿਆਪਕ ਵਰਗ ਦੀ ਵੈਸੇ ਵੀ ਮੰਗ ਹੈ ਕਿ ਪਰਾਇਮਰੀ ਪੱਧਰ ਤੇ ਅਧਿਆਪਕ ਵਿਦਿਆਰਥੀ ਅਨੁਪਾਤ 1: 20 ਕੀਤਾ ਜਾਵੇ ਤੇ ਜਮਾਤਵਾਰ ਅਧਿਆਪਕ ਦਿਤਾ ਜਾਵੇ।
ਯੂਨੀਅਨ ਆਗੂਆਂ ਕਿਹਾ ਕਿ ਵਰਗ ਦੀ ਮੰਗ ਨੂਂ ਧਿਆਨ ਚ ਰੱਖ ਕੇ ਜਲਦ ਯੋਗ ਹੱਲ ਕਰਨ ਲਈ ਸਾਈਟ ਨੂੰ ਸਹੀ ਡਾਟੇ ਮੁਤਾਬਿਕ ਅਪਡੇਟ ਕਰਕੇ ਹੀ ਸਟੇਸ਼ਨ ਚੋਣ ਕਰਾਉਣੀ ਚਾਹੀਦੀ ਹੈ ਤੇ ਇਸਦਾ ਯੋਗ ਹੱਲ ਲਈ ਸਮਾ ਵਧਾਉਣਾ ਚਾਹੀਦਾ ਹੈ। ਇਸ ਸਮੇ ਹੋਰਨਾ ਤੋ ਇਲਾਵਾ ਸੂਬਾਈ ਆਗੂਆਂ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋ ਸਰਬਜੀਤ ਸਿੰਘ ਖਡੂਰ ਸਾਹਿਬ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਮਲਕੀਤ ਸਿੰਘ ਕਾਹਨੂੰਵਾਨ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਅਵਤਾਰ ਸਿੰਘ ਭਲਵਾਨ ਪਰਮਜੀਤ ਸਿੰਘ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਗੁਰਦੀਪ ਸਿੰਘ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਮੰਗ ਕੀਤੀ ਹੈ।

