Punjab News: NRI ਪਰਿਵਾਰ ਵਲੋਂ ਵਿਦਿਆਰਥੀਆਂ ਨੂੰ ਬੈਗ ਅਤੇ ਸਟੇਸ਼ਨਰੀ ਵੰਡੀ
Punjab News: ਅਮਰੀਕਾ ਨਿਵਾਸੀ ਹਰਪ੍ਰੀਤ ਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਸਵਰਗੀ ਭਾਣਜੇ ਜੈ ਪ੍ਰਤਾਪ ਸਿੰਘ ਸਿੱਧੂ ਦੀ ਨਿੱਘੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅੰਬੀਆ ਤੋਹਫਾ ਜਲੰਧਰ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦੀ ਵੰਡ ਆਪਣੇ ਰਿਸ਼ਤੇਦਾਰ ਮਲਕੀਤ ਸਿੰਘ ਰਾਹੀਂ ਕੀਤੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸਕੂਲ ਦੇ ਹੈੱਡ ਟੀਚਰ ਰਿਸ਼ੀ ਕੁਮਾਰ ਨੇ ਦੱਸਿਆ ਕਿ ਇਹ ਐਨ ਆਰ ਆਈ ਪਰਿਵਾਰ ਜੈ ਪ੍ਰਤਾਪ ਸਿੰਘ ਸਿੱਧੂ ਮੈਮੋਰੀਅਲ ਸੇਵਾ ਸੁਸਾਇਟੀ ਪਿੰਡ ਭੇਟ (ਕਪੂਰਥਲਾ) ਰਾਹੀਂ ਕਈ ਹੋਰ ਸਕੂਲਾਂ ਵਿੱਚ ਬੈਗ,ਸਟੇਸ਼ਨਰੀ ਅਤੇ ਹੋਰ ਸਮਾਜ ਸੇਵਾ ਦੇ ਕਾਰਜ ਕਰਦੇ ਹਨ। ਸਕੂਲ ਦੇ ਸਮੁੱਚੇ ਸਟਾਫ਼ ਵਲੋਂ ਸ. ਹਰਪ੍ਰੀਤ ਪਾਲ ਸਿੰਘ (ਯੂ ਐਸ ਏ) ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਪ੍ਰਗਟ ਕਰਦਿਆਂ ਸ. ਮਲਕੀਤ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸਕੂਲ ਹੈੱਡ ਟੀਚਰ ਰਿਸ਼ੀ ਕੁਮਾਰ, ਮਾ.ਹੇਮ ਰਾਜ, ਮਾ. ਸਾਹਿਲ, ਮਲਕੀਤ,ਸਰਪੰਚ ਸੁਰਿੰਦਰ ਪਾਲ,ਪਲਵਿੰਦਰ ਸਿੰਘ (ਸਾਬਕਾ ਸਰਪੰਚ) ਅਮਨਦੀਪ ਕੌਰ, ਸੰਦੀਪ ਕੌਰ, ਭੁਪਿੰਦਰ ਕੌਰ (ਆਂਗਨਵਾੜੀ ਵਰਕਰ) ਪਰਮਜੀਤ ਕੌਰ, ਕਮਲੇਸ਼ ਰਾਣੀ,ਬੰਸੀ,ਕੁਲਵਿੰਦਰ ਕੌਰ, ਸਪੂਰਾ,ਨੀਲਮ ਅਤੇ ਹੋਰ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

