Amritsar News: ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸੈਂਟਰਲ ਖਾਲਸਾ ਯਤੀਮਖਾਨਾ ਸਕੂਲ ਵਿਦਿਆਰਥੀਆਂ ਨੂੰ 500 ਕਾਪੀਆਂ ਦਿੱਤੀਆਂ – ਅਸ਼ੋਕ ਸ਼ਰਮਾ

All Latest NewsNews FlashPunjab News

 

Amritsar News: ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਸੈਂਟਰਲ ਖਾਲਸਾ ਯਤੀਮਖਾਨਾ ਪੁਤਲੀਘਰ ਅੰਮ੍ਰਿਤਸਰ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ 500 ਕਾਪੀਆਂ ਦਿੱਤੀਆਂ| ਰੋਟੇਰਿਅਨ ਡਾਇਰੈਕਟਰ ਬਲਦੇਵ ਸਿੰਘ ਸੰਧੂ ਅਤੇ ਰੋਟੇਰਿਅਨ ਬ੍ਰਿਗੇਡਅਰ ਜੀ. ਐੱਸ ਸੰਧੂ ਪ੍ਰੋਜੈਕਟ ਚੇਅਰਮੈਨ ਸਨ|

ਸੈਂਟਰਲ ਖਾਲਸਾ ਯਤੀਮਖਾਨਾ ਦੇ ਮੇਂਬਰ ਇੰਚਾਰਜ ਡਾ. ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਡਾ ਬਲਬੀਰ ਸਿੰਘ ਸੈਣੀ,ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਸਮੂਹ ਕਮੇਟੀ ਨੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਮੂਹ ਮੇਂਬਰਾਂ ਦਾ ਸਕੂਲ ਬੈਂਡ ਨਾਲ ਗਰਮਜੋਸ਼ੀ ਨਾਲ ਸਵਾਗਤ ਅਤੇ ਧੰਨਵਾਦ ਕੀਤਾ |

ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ,ਅਸ਼ਵਨੀ ਅਵਸਥੀ ਸਹਾਇਕ ਗਵਰਨਰ ਅਮਨ ਸ਼ਰਮਾ ਸਾਬਕਾ ਪ੍ਰਧਾਨ, ਅਤੇ ਪ੍ਰਿੰਸੀਪਲ ਰਿਟਾਇਰਡ ਬਲਦੇਵ ਸਿੰਘ ਸੰਧੂ , ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਸਕੂਲ ਵਿਦਿਆਰਥੀਆਂ ਨੂੰ ਊਧਮ ਸਿੰਘ ਦੇ ਜੀਵਨ, ਉਦੇਸ਼ਾਂ ਅਤੇ ਸ਼ਹਾਦਤ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਮੇਂਬਰ ਰੋਟੇਰਿਅਨ ਵਲੋਂ ਹਰ ਸਾਲ ਸਮੇਂ ਸਮੇਂ ਵਿੱਦਿਅਕ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੁਰਾ ਕੀਤਾ ਜਾਂਦਾ ਹੈ ਜਿਸਦੇ ਤਹਿਤ ਅੱਜ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਊਧਮ ਸਿੰਘ ਅਤੇ ਵਾਤਾਵਰਣ ਨੂੰ ਸਮਰਪਿਤ ਵਿਚਾਰਾਂ ਦੇ ਟਾਈਟਲ ਵਾਲੀਆਂ ਕਾਪੀਆਂ ਦਿੱਤੀਆਂ |

ਇਸ ਮੌਕੇ ਲਵਡੇਲ ਸਕੂਲ ਲੁਹਾਰਕਾ ਰੋਡ ਦੇ ਫਰਸਟ ਅਫ਼ਸਰ ਅੰਜੂ ਸ਼ਰਮਾ, ਚੀਫ ਕੋਰਡੀਨੇਟਰ ਰੋਹਿਨੀ ਰੰਧਾਵਾ, ਐਨ. ਸੀ. ਸੀ ਕੈਡੈਂਟਸ ਹਿਰਧੇਸ਼ ਧਵਨ, ਤੇਜਸਵੀ, ਸਮਰੀਧ ਗੋਬਿੰਦ, ਅੰਕਿਤ , ਮਨਸਿਮਰਨ ਕੌਰ, ਕੋਮਾਲਪ੍ਰੀਤ ਕੌਰ , ਇਸ਼ਮੀਤ ਕੌਰ, ਨਿਰਮਲਪ੍ਰੀਤ ਕੌਰ, ਪਲਕ, ਸਾਲਿਨੀ,ਜਤਿੰਦਰ ਸਿੰਘ ਪੱਪੂ ਰਣਵੀਰ ਬੇਰੀ ਆਈ. ਪੀ. ਪੀ, ਸਾਬਕਾ ਪ੍ਰਧਾਨ ਅੰਦੇਸ਼ ਭੱਲਾ, ਕੇ. ਐਸ. ਚੱਠਾ, ਮਨਮੋਹਨ ਸਿੰਘ , ਜੇ. ਐਸ. ਲਿਖਾਰੀ, ਰਾਜੇਸ਼ ਬਧਵਾਰ, ਰਾਕੇਸ਼ ਕੁਮਾਰ, ਸਤੀਸ਼ ਸ਼ਰਮਾ ਡੀ. ਡੀ. ਪੀ. ਓ,ਡਾ ਗਗਨਦੀਪ ਸਿੰਘ, ਵਿਨੋਦ ਕਪੂਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

 

Media PBN Staff

Media PBN Staff

Leave a Reply

Your email address will not be published. Required fields are marked *